ਸਭ ਤੋਂ ਹੌਟ ਐਥਲੀਟ ਦੇ ਨਾਲ ਦਿਖਾਈ ਦਿੱਤੇ ਕਨੋਰ ਮੈਕਗ੍ਰੇਗਰ, ਜਿੱਤ ਚੁੱਕੀ ਹੈ ਓਲੰਪਿਕ ਮੈਡਲ

Wednesday, Jul 22, 2020 - 12:04 PM (IST)

ਸਭ ਤੋਂ ਹੌਟ ਐਥਲੀਟ ਦੇ ਨਾਲ ਦਿਖਾਈ ਦਿੱਤੇ ਕਨੋਰ ਮੈਕਗ੍ਰੇਗਰ, ਜਿੱਤ ਚੁੱਕੀ ਹੈ ਓਲੰਪਿਕ ਮੈਡਲ

ਨਵੀਂ ਦਿੱਲੀ : ਯੂ.ਐੱਫ.ਸੀ. ਦੇ ਸੁਪਰਸਟਾਰ ਕਨੋਰ ਮੈਕਗ੍ਰੇਗਰ ਇਕ ਵਾਰ ਫ਼ਿਰ ਸੁੰਦਰੀਆਂ ਦੇ ਘੇਰੇ 'ਚ ਆਏ ਹੋਏ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਇਕ ਕੁੜੀ ਨਾਲ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਕਾਫ਼ੀ ਖੁਸ਼ ਦਿਖਾਈ ਦੇ ਰਹੇ ਹਨ। ਕਰੋਲੀਨਾ ਸੇਵਾਸਟਨੋਵਾ ਨਾਮ ਦੀ ਇਹ ਕੁੜੀ ਰਸ਼ੀਆ ਦੀ ਇਕ ਸਭ ਤੋਂ ਹੌਟ ਐਥਲੀਟ 'ਚ ਮੰਨੀ ਜਾਂਦੀ ਹੈ। ਕਰੋਲੀਨਾ ਆਪਣੇ ਦੇਸ਼ ਦੇ ਲਈ 2012 'ਚ ਓਲਪਿੰਕ ਮੈਡਲ ਜਿੱਤ ਚੁੱਕੀ ਹੈ। ਹਾਲਾਂਕਿ ਕਰੋਲੀਨਾ ਨੇ ਹੀ ਕੋਰੋਨ ਦੇ ਨਾਲ ਉਕਤ ਤਸਵੀਰ ਨੂੰ ਸ਼ੇਅਰ ਕੀਤਾ ਹੈ। 

ਇਹ ਵੀ ਪੜ੍ਹੋਂ : ਟੀ-20 ਵਿਸ਼ਵ ਕੱਪ ਰੱਦ ਹੋਣ 'ਤੇ ਲੋਕਾਂ ਨੇ ਉਡਾਇਆ ਮਜ਼ਾਕ, ਤਸਵੀਰਾਂ ਦੇਖ ਨਹੀਂ ਰੁਕੇਗਾ ਹਾਸਾ

PunjabKesariਉਥੇ ਕਰੋਨੀਲਾ ਦੀ ਕੋਰੋਨ ਨਾਲ ਤਸਵੀਰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਖੂਬ ਆਨੰਦ ਲੈ ਰਹੇ ਹਨ। ਤਸਵੀਰ ਦੇ ਥੱਲ੍ਹੇ ਕਮੈਂਟ ਬਾਕਸ 'ਚ ਪ੍ਰਸ਼ੰਸਕਾਂ ਨੇ ਲਿਖਿਆ ਕਿ - ਓਲਪਿੰਕ ਚੈਪੀਅਨ ਆਪਣੇ 'ਚ ਪ੍ਰਸ਼ੰਸਕ ਨੂੰ ਆਟੋਗ੍ਰਾਫ਼ ਦਿੰਦੀ ਹੋਈ। 

ਇਹ ਵੀ ਪੜ੍ਹੋਂ : ਆਈ.ਪੀ.ਐੱਲ. ਦੇ ਸ਼ਡਿਊਲ ਨੂੰ ਲੈ ਕੇ ਵੱਡੀ ਖ਼ਬਰ

PunjabKesariਦੱਸ ਦੇਈਏ ਕਿ ਕਰੋਲੀਨਾ ਨੇ 2012 ਲੰਡਨ ਓਲਪਿੰਕ 'ਚ ਗਰੁੱਪ ਜਿਮਨਾਸਟ ਈਵੈਂਟ 'ਚ ਗੋਲਡ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰਿਟਾਇਰਮੈਂਟ ਲੈ ਲਈ। ਕਰੋਲੀਨਾ ਹੁਣ ਮੇਕਾਨੋ 'ਚ ਰਹਿੰਦੀ ਹੈ। ਹਾਲਾਂਕਿ ਉਹ ਕੋਰੋਨ ਨੂੰ ਕਿੱਥੇ ਮਿਲੀ, ਇਸ ਦੀ ਉਸ ਨੇ ਜਾਣਕਾਰੀ ਨਹੀਂ ਦਿੱਤੀ। 2012 'ਚ ਜਦੋਂ ਕਰੋਲੀਨਾ ਨੇ ਗੋਲਡ ਜਿੱਤਿਆ ਸੀ ਤਾਂ ਇਕ ਪੋਲ ਅਨੁਸਾਰ ਉਨ੍ਹਾਂ ਨੂੰ ਸਭ ਤੋਂ ਸੁੰਦਰ ਹੌਟ ਐਥਲੀਟ ਚੁਣਿਆ ਗਿਆ ਸੀ।

PunjabKesari


author

Baljeet Kaur

Content Editor

Related News