ਚਾਰ ਵਾਰ ਦੇ ਓਲੰਪਿਕ ਤਮਗ਼ੇ ਜੇਤੂ ਕੋਨ ਫ਼ਿੰਡਲੇੇ ਦਾ ਦਿਹਾਂਤ

Wednesday, Apr 14, 2021 - 02:42 PM (IST)

ਚਾਰ ਵਾਰ ਦੇ ਓਲੰਪਿਕ ਤਮਗ਼ੇ ਜੇਤੂ ਕੋਨ ਫ਼ਿੰਡਲੇੇ ਦਾ ਦਿਹਾਂਤ

ਵਾਸ਼ਿੰਗਟਨ— ਰੋਇੰਗ ਤੇ ਸੈਲਿੰਗ ’ਚ ਚਾਰ ਵਾਰ ਦੇ ਓਲੰਪਿਕ ਤਮਗ਼ੇ ਜੇਤੂ ਕੋਨ ਫ਼ਿੰਡਲੇੇ ਦਾ ਦਿਹਾਂਤ ਹੋ ਗਿਆ। ਫ਼ਿੰਡਲੇ 90 ਸਾਲਾਂ ਦੇ ਸਨ। 
ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਹੁਣ ‘ਪਲਾਸਟਿਕ ਮੁਕਤ ਸਮੁੰਦਰ’ ਜਾਗਰੂਕਤਾ ਮੁਹਿੰਮ ਨਾਲ ਜੁੜੇ

ਰੋਇੰਗ ਕੋਚ ਤੇ ਫ਼ਿੰਡਲੇ ਦੇ ਲੰਬੇ ਸਮੇਂ ਤੋਂ ਦੋਸਤ ਸੁਲੀਵਨ ਨੇ ਦੱਸਿਆ ਕਿ ਉਨ੍ਹਾਂ ਦਾ ਦਿਹਾਂਤ ਵੀਰਵਾਰ ਨੂੰ ਸੇਨ ਮੇਟੀਓ ਦੇ ਉੱਤਰੀ ਕੈਲੀਫ਼ੋਰਨੀਆ ਸ਼ਹਿਰ ’ਚ ਹੋਇਆ। ਫ਼ਿੰਡਲੇ ਨੇ ਮੈਲਬੋਰਨ 1956 ਤੇ ਟੋਕੀਓ 1964 ਓਲੰਪਿਕ ’ਚ ਕਾਕਸਡ ਪੇਅਰ ਮੁਕਾਬਲੇ ’ਚ ਸੋਨ ਤਮਗ਼ੇ ਜਿੱਤੇ। ਉਨ੍ਹਾਂ ਨੇ ਇਸੇ ਮੁਕਾਬਲੇ ’ਚ 1960 ਰੋਮ ਖੇਡਾਂ ’ਚ ਕਾਂਸੀ ਤਮਗਾ ਜਿੱਤਿਆ। ਉਨ੍ਹਾਂ ਨੇ 1976 ਮਾਂਟ੍ਰੀਅਲ ਖੇਡਾਂ ’ਚ ਸੇਲਿੰਗ ’ਚ ਕਾਂਸੀ ਤਮਗੇ ਵੀ ਜਿੱਤੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News