ਸਿੰਧੂ ਦੀ ਇਤਿਹਾਸਕ ਜਿੱਤ ''ਤੇ ਵਧਾਈਆਂ ਦਾ ਲੱਗਾ ਤਾਂਤਾ

Sunday, Aug 25, 2019 - 11:52 PM (IST)

ਸਿੰਧੂ ਦੀ ਇਤਿਹਾਸਕ ਜਿੱਤ ''ਤੇ ਵਧਾਈਆਂ ਦਾ ਲੱਗਾ ਤਾਂਤਾ

ਨਵੀਂ ਦਿੱਲੀ— ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਸਮੇਤ ਭਾਰਤੀ ਖੇਡ ਜਗਤ ਨੇ ਐਤਵਾਰ ਨੂੰ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਬਣਨ ਵਾਲੀ ਪੀ. ਵੀ. ਸਿੰਧੂ ਨੂੰ ਵਧਾਈ ਦਿੱਤੀ। ਓਲੰਪਿਕ ਚਾਂਦੀ ਤਮਗਾ ਅਜੇਤੂ ਸਿੰਧੂ ਨੇ ਸਵਿਟਜ਼ਰਲੈਂਡ ਦੇ ਬਾਸੇਲ 'ਚ ਖੇਡੇ ਗਏ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ ਜਾਪਾਨ ਦੀ ਨੋਜੋਮੀ ਓਕਾਹੂਰਾ ਨੂੰ ਐਤਵਾਰ ਨੂੰ ਇਕਪਾਸੜ ਮੁਕਾਬਲੇ 'ਚ 21-7, 21-7 ਨਾਲ ਹਰਾਇਆ।
ਵਧਾਈਆਂ ਦਾ ਲੱਗਾ ਤਾਂਤਾ—


ਕੀਰੇਨ ਰਿਜਿਜੂ, ਭਾਰਤੀ ਖੇਡ ਮੰਤਰੀ ਨੇ ਟਵੀਟ ਕੀਤਾ-- ''ਬੀ. ਡਬਲਯੂ. ਐੱਫ. ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਕੇ ਪੀ. ਵੀ. ਸਿੰਧੂ ਨੇ ਇਤਿਹਾਸ ਰਚਿਆ। ਭਾਰਤ ਨੂੰ ਸਿੰਧੂ 'ਤੇ ਮਾਣ ਹੈ। ਮੇਰੀ ਤਹਿ ਦਿਲੋਂ ਸ਼ੁਭਕਾਮਨਾ। ਸਰਕਾਰ ਚੈਂਪੀਅਨ ਤਿਆਰ ਕਰਨ ਲਈ ਸਰਵਸ੍ਰੇਸ਼ਠ ਸਹਿਯੋਗ ਤੇ ਸਹੂਲਤਾਂ ਦੇਣਾ ਜਾਰੀ ਰੱਖੇਗੀ।''
 

ਮੁੱਖ ਮੰਤਰੀ ਪੱਛਮੀ ਬੰਗਾਲ ਮਮਤਾ ਬੈਨਰਜੀ ਨੇ ਟਵੀਟ ਕੀਤਾ-  ''ਬੀ. ਡਬਲਯੂ. ਐੱਫ. ਵਿਸ਼ਵ ਚੈਂਪੀਅਨਸ਼ਿਪ ਜਿੱਤਣ ਵਾਲੀ ਪਹਿਲੀ ਭਾਰਤੀ ਬਣਨ 'ਤੇ ਵਧਾਈ ਪੀ. ਵੀ. ਸਿੰਧੂ। ਤੁਸੀਂ ਹਰ ਭਾਰਤੀ ਨੂੰ ਸਨਮਾਨਤ ਕੀਤਾ ਹੈ । ਜਿੱਤਣਾ ਜਾਰੀ ਰੱਖੋ।''

 

ਸਾਇਨਾ ਨੇਹਵਾਲ ਨੇ ਟਵੀਟ ਕੀਤਾ — ''ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤਣ 'ਤੇ ਪੀ. ਵੀ. ਸਿੰਧੂ ਨੂੰ ਵਧਾਈ।''

ਸਚਿਨ ਤੇਂਦੁਲਕਰ ਨੇ ਟਵੀਟ ਕੀਤਾ- ''ਸ਼ਾਨਦਾਰ ਪ੍ਰਦਰਸ਼ਨ! ਬੀ. ਡਬਲਯੂ. ਐੱਫ. ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਬਣਨ 'ਤੇ ਵਧਾਈ। ਤੁਸੀਂ ਦੇਸ਼ ਨੂੰ ਫਿਰ ਤੋਂ ਸਨਮਾਨਿਤ ਕੀਤਾ।''

ਸਾਨੀਆ ਮਿਰਜ਼ਾ ਨੇ ਟਵੀਟ ਕੀਤਾ- ''ਪੀ. ਵੀ. ਸਿੰਧੂ ਕਮਾਲ ਦੀ ਚੈਂਪੀਅਨ ਮਹਿਲਾ ਹੈ। ਵਧਾਈ.... ਇਸ ਸਾਲ ਦਾ ਮਜ਼ਾ ਲਓ।''

 


author

Gurdeep Singh

Content Editor

Related News