ਬਿਨਾਂ ਗੇਂਦ ਖੇਡੇ ਹੀ ਜ਼ੀਰੋ ''ਤੇ ਆਊਟ ਹੋਏ ਪੂਰਨ, ਬਣਾਇਆ ਇਹ ਅਜੀਬ ਰਿਕਾਰਡ
Wednesday, Apr 21, 2021 - 10:22 PM (IST)
ਚੇਨਈ- ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਪੰਜਾਬ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ ਪਰ ਕਪਤਾਨ ਕੇ. ਐੱਲ. ਰਾਹੁਲ ਦਾ ਇਹ ਫੈਸਲਾ ਗਲਤ ਸਾਬਤ ਹੋਇਆ ਜਦੋ ਭੁਵਨੇਸ਼ਵਰ ਕੁਮਾਰ ਨੇ 4 ਦੌੜਾਂ 'ਤੇ ਆਊਟ ਕਰ ਪਹਿਲਾ ਝਟਕਾ ਦਿੱਤਾ। ਪਾਵਰ ਪਲੇਅ ਦੇ ਆਖਰੀ ਓਵਰ 'ਚ ਪੰਜਾਬ ਦੀ ਟੀਮ ਨੂੰ ਮਯੰਕ ਅਗਰਵਾਲ ਦੇ ਰੂਪ 'ਚ ਦੂਜਾ ਝਟਕਾ ਲੱਗਿਆ। ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਨਿਕੋਲਸ ਪੂਰਨ ਇਸ ਮੈਚ 'ਚ ਬਿਨਾਂ ਗੇਂਦ ਖੇਡੇ ਹੀ ਜ਼ੀਰੋ 'ਤੇ ਆਊਟ ਹੋ ਗਏ।
ਚੌਥੇ ਨੰਬਰ 'ਤੇ ਬੱਲੇਬਾਜ਼ੀ ਦੇ ਲਈ ਆਏ ਨਿਕੋਲਸ ਪੂਰਨ ਤੇ ਕ੍ਰਿਸ ਗੇਲ ਦੇ ਵਿਚ ਆਪਸੀ ਤਾਲ-ਮੇਲ ਦੀ ਘਾਟ ਹੋ ਗਈ, ਜਿਸ ਕਾਰਨ ਪੂਰਨ ਬਿਨਾਂ ਗੇਂਦ ਖੇਡੇ ਹੀ ਆਊਟ ਹੋ ਗਏ। ਆਈ. ਪੀ. ਐੱਲ. ਦਾ ਇਹ ਸੀਜ਼ਨ ਪੂਰਨ ਦੇ ਲਈ ਕੁਝ ਖਾਸ ਨਹੀਂ ਰਿਹਾ ਤੇ ਉਹ ਪਿਛਲੀ ਚਾਰ ਪਾਰੀਆਂ 'ਚ ਤਿੰਨ 'ਚੋਂ 3 ਜ਼ੀਰੋ 'ਤੇ ਆਊਟ ਹੋ ਗਏ। ਉਹ ਪਿਛਲੀ 7 ਪਾਰੀਆਂ 'ਚ ਪੂਰਨ ਦੇ ਬੱਲੇ ਤੋਂ ਸਿਰਫ 35 ਦੌੜਾਂ ਹੀ ਬਣਾ ਸਕੇ ਹਨ। ਦੇਖੋ ਰਿਕਾਰਡ-
ਨਿਕੋਲਸ ਪੂਰਨ ਇਸ ਆਈ. ਪੀ. ਐੱਲ. ਸੀਜ਼ਨ 'ਚ
ਡਾਇਮੰਡ ਡਕ (ਬਿਨਾਂ ਗੇਂਦ ਖੇਡੇ ਜ਼ੀਰੋ 'ਤੇ ਆਊਟ)
ਗੋਲਡਨ ਡਕ ( ਪਹਿਲੀ ਗੇਂਦ 'ਤੇ ਜ਼ੀਰੋ 'ਤੇ ਆਊਟ)
ਸਿਲਵਰ ਡਕ (ਦੂਜੀ ਗੇਂਦ 'ਤੇ ਜ਼ੀਰੋ 'ਤੇ ਆਊਟ)
ਇਹ ਖ਼ਬਰ ਪੜ੍ਹੋ-ਭਾਰਤ-ਬ੍ਰਿਟੇਨ ਪ੍ਰੋ ਲੀਗ ਹਾਕੀ ਮੁਕਾਬਲਾ ਮੁਲਤਵੀ
ਪੂਰਨ ਦੀਆਂ ਪਿਛਲੀਆਂ 7 ਪਾਰੀਆਂ
2
22
2
0
0
9
0
ਇਹ ਖ਼ਬਰ ਪੜ੍ਹੋ-ਰਾਹੁਲ ਸਭ ਤੋਂ ਤੇਜ਼ 5 ਹਜ਼ਾਰ ਦੌੜਾਂ ਬਣਾਉਣ ਵਾਲੇ ਬਣੇ ਬੱਲੇਬਾਜ਼, ਬਣਾਏ ਇਹ ਰਿਕਾਰਡ
ਜ਼ਿਕਰਯੋਗ ਹੈ ਕਿ ਖਲੀਲ ਅਹਿਮਦ (21 ਦੌੜਾਂ ਉੱਤੇ 3 ਵਿਕਟਾਂ) ਦੀ ਚੰਗੀ ਗੇਂਦਬਾਜ਼ੀ ਅਤੇ ਸਲਾਮੀ ਬੱਲੇਬਾਜ਼ਾਂ ਜਾਨੀ ਬੇਅਰਸਟੋ (ਅਜੇਤੂ 63) ਅਤੇ ਕਪਤਾਨ ਡੇਵਿਡ ਵਾਰਨਰ (37) ’ਚ 73 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਨਾਲ ਸਨਰਾਈਜ਼ਰਜ਼ ਹੈਦਰਾਬਾਦ ਨੇ ਪੰਜਾਬ ਕਿੰਗਜ਼ ਨੂੰ ਆਈ. ਪੀ. ਐੱਲ. ਮੁਕਾਬਲੇ ’ਚ ਬੁੱਧਵਾਰ ਨੂੰ 9 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ’ਚ ਪਹਿਲੀ ਜਿੱਤ ਹਾਸਲ ਕੀਤੀ। ਹੈਦਰਾਬਾਦ ਨੇ ਪੰਜਾਬ ਨੂੰ 19.4 ਓਵਰਾਂ ’ਚ 120 ਦੌੜਾਂ ’ਤੇ ਰੋਕਣ ਤੋਂ ਬਾਅਦ 18.4 ਓਵਰਾਂ ’ਚ 1 ਵਿਕਟ ’ਤੇ 121 ਦੌੜਾਂ ਬਣਾ ਕੇ ਇਕਪਾਸੜ ਜਿੱਤ ਹਾਸਲ ਕਰ ਲਈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।