ਕਪਿਲ ਦੇਵ ਵਿਰੁੱਧ ਹਿੱਤਾਂ ਦੇ ਟਕਰਾਅ ਦੀ ਸ਼ਿਕਾਇਤ ''ਗੈਰ-ਜ਼ਰੂਰੀ''
Monday, Feb 17, 2020 - 01:42 AM (IST)

ਨਵੀਂ ਦਿੱਲੀ- ਬੀ. ਸੀ. ਸੀ. ਆਈ. ਆਚਰਣ ਅਧਿਕਾਰੀ ਡੀ. ਕੇ. ਜੈਨ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਉਸ ਨੇ ਕਪਿਲ ਦੇਵ ਵਿਰੁੱਧ ਹਿੱਤਾਂ ਦੇ ਟਕਰਾਅ ਦੀ ਸ਼ਿਕਾਇਤ ਨੂੰ 'ਗੈਰ-ਜ਼ਰੂਰੀ' ਪਾਇਆ ਹੈ ਕਿਉਂਕਿ ਸਾਬਕਾ ਭਾਰਤੀ ਕਪਤਾਨ ਆਪਣੀਆਂ ਕਈ ਭੂਮਿਕਾਵਾਂ ਦੇ ਅਹੁਦਿਆਂ ਤੋਂ ਹਟ ਗਿਆ ਹੈ। ਬੀ. ਸੀ. ਸੀ. ਆਈ. ਨਾਲ ਜੈਨ ਦਾ ਇਕ ਸਾਲ ਦਾ ਕਰਾਰ ਇਕ ਮਹੀਨੇ ਵਿਚ ਖਤਮ ਹੋ ਜਾਵੇਗਾ। ਉਸ ਨੇ ਸ਼ਾਂਤਾ ਰੰਗਾਸਵਾਮੀ ਤੇ ਅੰਸ਼ੁਮਨ ਗਾਇਕਵਾੜ ਵਿਰੁੱਧ ਦਸੰਬਰ ਵਿਚ ਆਈਆਂ ਸ਼ਿਕਾਇਤਾਂ ਨੂੰ ਵੀ ਗੈਰ-ਜ਼ਰੂਰੀ ਪਾਇਆ ਸੀ ਕਿਉਂਕਿ ਉਨ੍ਹਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਸਨ।