ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਦੇ ਨਾਲ ਕੀਤੀ ਗਈ ਰਾਸ਼ਿਦ ਖਾਨ ਦੀ ਤੁਲਨਾ

Friday, Jun 23, 2017 - 03:54 PM (IST)

ਮੁੰਬਈ— ਅਫਗਾਨਿਸਤਾਨ ਦੇ ਮੁੱਖ ਕੋਚ ਲਾਲਚੰਦ ਰਾਜਪੂਤ ਨੇ ਇਸ ਦੇਸ਼ ਦੇ ਲੈੱਗ ਸਪਿਨਰ ਰਾਸ਼ਿਦ ਖਾਨ ਦੀਆਂ ਸਿਫਤਾਂ ਦੇ ਪੁਲ ਬੰਨ੍ਹਦੇ ਹੋਏ ਇਸ ਗੇਂਦਬਾਜ਼ ਦੀ ਪ੍ਰਤਿਭਾ ਦੀ ਤੁਲਨਾ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨਾਲ ਕੀਤੀ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਕੱਲ ਅਫਗਾਨਿਸਤਾਨ ਨੂੰ ਟੈਸਟ ਦਰਜਾ ਦਿੱਤਾ ਹੈ।

ਰਾਜਪੂਤ ਨੇ ਕਿਹਾ ਕਿ ਉਹ (ਰਾਸ਼ਿਦ) ਨਵਾਂ ਖਿਡਾਰੀ ਹੈ। ਉਸ 'ਚ ਕੁਦਰਤੀ ਕਾਬਲੀਅਤ ਹੈ। ਅਜਿਹੇ ਬਹੁਤ ਹੀ ਘੱਟ ਲੋਕ ਹੁੰਦੇ ਹਨ ਜਿਨ੍ਹਾਂ ਕੋਲ ਜਨਮ ਤੋਂ ਹੀ ਰੱਬ ਵੱਲੋਂ ਯੋਗਤਾ ਹੁੰਦੀ ਹੈ, ਜਿਵੇਂ ਕਿ ਸਚਿਨ ਤੇਂਦੁਲਕਰ ਜੋ ਕਿ ਕ੍ਰਿਕਟ 'ਤੇ ਰਾਜ ਕਰਨ ਦੇ ਲਈ ਹੀ ਜੰਮੇ। ਇਹ ਮੁੰਡਾ ਯਕੀਨੀ ਤੌਰ 'ਤੇ ਗੇਂਦਬਾਜ਼ੀ 'ਚ ਕਮਾਲ ਕਰੇਗਾ। ਉਹ ਅਫਗਾਨਿਸਤਾਨ ਕ੍ਰਿਕਟ ਦੇ ਥੰਮ੍ਹਾਂ 'ਚੋਂ ਇਕ ਹੈ।

ਭਾਰਤ ਦੇ ਸਾਬਕਾ ਟੈਸਟ ਸਲਾਮੀ ਬੱਲੇਬਾਜ਼ ਨੇ ਕਿਹਾ ਕਿ ਉਹ ਇੰਨੀ ਰਫਤਾਰ ਨਾਲ ਗੇਂਦਬਾਜ਼ੀ ਕਰਦਾ ਹੈ ਕਿ ਬੱਲੇਬਾਜ਼ਾਂ ਨੂੰ ਉਸ ਦੀ ਗੇਂਦ ਨੂੰ ਸਮਝਣ 'ਚ ਮੁਸ਼ਕਲ ਹੁੰਦੀ ਹੈ। ਰਾਸ਼ਿਦ ਨੇ ਅਕਤੂਬਰ 2015 'ਚ ਜ਼ਿੰਬਾਬਵੇ ਖਿਲਾਫ ਅਫਗਾਨਿਸਤਾਨ ਦੇ ਲਈ ਡੈਬਿਊ ਕੀਤਾ ਸੀ। ਰਾਜਪੂਤ ਨੇ ਹਾਲਾਂਕਿ ਅਫਗਾਨਿਸਤਾਨ ਦੇ ਨੌਜਵਾਨਾਂ ਨੂੰ ਸਖਤ ਮਿਹਨਤ ਜਾਰੀ ਰੱਖਣ ਅਤੇ ਆਤਮਮੁਗਧ ਨਹੀਂ ਹੋਣ ਦੀ ਸਲਾਹ ਦਿੱਤੀ।


Related News