ਰਾਸ਼ਟਰਮੰਡਲ ਖੇਡਾਂ : ਸ਼੍ਰੀਸ਼ੰਕਰ ਤੇ ਯਾਹੀਆ ਲੰਬੀ ਛਾਲ ਨਾਲ ਫਾਈਨਲ 'ਚ ਪਹੁੰਚੇ

Tuesday, Aug 02, 2022 - 07:36 PM (IST)

ਰਾਸ਼ਟਰਮੰਡਲ ਖੇਡਾਂ : ਸ਼੍ਰੀਸ਼ੰਕਰ ਤੇ ਯਾਹੀਆ ਲੰਬੀ ਛਾਲ ਨਾਲ ਫਾਈਨਲ 'ਚ ਪਹੁੰਚੇ

ਬਰਮਿੰਘਮ-ਭਾਰਤ ਦੇ ਰਾਸ਼ਟਰੀ ਰਿਕਾਰਡਧਾਰਕ ਮੁਰਲੀ ਸ਼੍ਰੀਸ਼ੰਕਰ ਨੇ ਮੰਗਲਵਾਰ ਨੂੰ ਇਥੇ ਰਾਸ਼ਟਰਮੰਡਲ ਖੇਡਾਂ 'ਚ ਆਪਣੇ ਕੁਆਲੀਫਾਇੰਗ ਮੈਚ ਦੌਰਾਨ ਚੋਟੀ 'ਤੇ ਰਹਿ ਕੇ ਜਦਕਿ ਮੁਹੰਮਦ ਅਨੀਸ ਯਾਹੀਆ ਨੇ ਅੱਠਵਾਂ ਸਥਾਨ ਹਾਸਲ ਕਰਕੇ ਪੁਰਸ਼ਾਂ ਦੀ ਲੰਬੀ ਛਾਲ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕੀਤਾ। ਸ਼੍ਰੀਸ਼ੰਕਰ ਨੇ ਗਰੁੱਪ ਏ 'ਚ ਆਪਣੀ ਪਹਿਲੀ ਕੋਸ਼ਿਸ਼ 'ਚ ਹੀ 8.05 ਮੀਟਰ ਛਾਲ ਨਾਲ ਫਾਈਨਲ 'ਚ ਥਾਂ ਬਣਾਈ।

ਇਹ ਵੀ ਪੜ੍ਹੋ : ਸ਼੍ਰੀਲੰਕਾ ਦੀ ਨਵੀਂ ਸਰਕਾਰ 22ਵੀਂ ਸੋਧ ਨੂੰ ਸੰਸਦ 'ਚ ਕਰੇਗੀ ਪੇਸ਼ : ਨਿਆਂ ਮੰਤਰੀ

ਕੇਰਲ ਦਾ ਇਹ 23 ਸਾਲਾ ਐਥਲੀਟ ਭਾਰਤ ਵੱਲੋਂ ਤਮਗੇ ਦੇ ਚੋਟੀ ਦੇ ਦਾਅਵੇਦਾਰਾਂ 'ਚ ਸ਼ਾਮਲ ਹੈ। ਅੱਠ ਮੀਟਰ ਦੇ ਕੁਆਲੀਫਾਇੰਗ ਮਾਰਕ ਨੂੰ ਹਾਸਲ ਕਰਨ ਵਾਲੇ ਇਕੱਲੇ ਐਥਲੀਟ ਰਹੇ। ਉਨ੍ਹਾਂ ਨੇ ਅੱਗੇ ਕੋਈ ਕੋਸ਼ਿਸ਼ ਨਹੀਂ ਕੀਤੀ। ਅਮਰੀਕਾ ਦੇ ਯੂਜੀਨ 'ਚ ਹਾਲ 'ਚ ਖਤਮ ਹੋਈ ਵਿਸ਼ਵ ਚੈਂਪਨੀਅਨਸ਼ਿਪ 'ਚ ਸੱਤਵੇਂ ਸਥਾਨ 'ਤੇ ਰਹਿਣ ਵਾਲੇ ਸ਼੍ਰੀਸ਼ੰਕਰ ਦਾ ਸਰਵੋਤਮ ਪ੍ਰਦਰਸ਼ਨ 8.36 ਮੀਟਰ ਹੈ। ਇਹ ਭਾਰਤੀ ਐਥਲੀਟ ਆਪਣੇ ਸ਼ਾਨਦਾਰ ਕੋਸ਼ਿਸ਼ ਤੋਂ ਬਾਅਦ ਖੁਸ਼ੀ 'ਚ ਆਪਣੇ ਕੋਚ ਅਤੇ ਭਾਰਤੀ ਦਰਸ਼ਕਾਂ ਤੱਕ ਪਹੁੰਚ ਗਿਆ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਮਹਿਲਾ ਮੁੱਕੇਬਾਜ਼ ਨਿਕਹਤ ਜ਼ਰੀਨ ਕੁਆਰਟਰ ਫਾਈਨਲ 'ਚ ਪਹੁੰਚੀ

ਇਸ ਦਰਮਿਆਨ ਯਾਹੀਆ ਨੇ ਆਪਣੀਆਂ ਤਿੰਨ ਕੋਸ਼ਿਸ਼ਾਂ 'ਚ 7.49 ਮੀਟਰ, 7.68 ਮੀਟਰ ਅਤੇ 7.49 ਮੀਟਰ ਛਾਲ ਮਾਰ ਕੇ ਫਾਈਨਲ 'ਚ ਕੁਆਲਫਾਈ ਕੀਤਾ। ਯਾਹੀਆ ਨੇ ਆਪਣੀ ਦੂਜੀ ਕੋਸ਼ਿਸ਼ 'ਚ ਆਪਣੇ ਪ੍ਰਦਰਸ਼ਨ 'ਚ ਸੁਧਾਰ ਕੀਤਾ ਅਤੇ ਉਹ ਗਰੁੱਪ ਬੀ 'ਚ ਤੀਸਰੇ ਸਥਾਨ 'ਤੇ ਰਹੇ। ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ 8.15 ਮੀਟਰ ਹੈ। ਉਨ੍ਹਾਂ ਖਿਡਾਰੀਆਂ ਨੇ ਫਾਈਨਲ 'ਚ ਥਾਂ ਬਣਾਈ ਜਿਨ੍ਹਾਂ ਨੇ ਅੱਠ ਮੀਟਰ ਦੇ ਕੁਆਲੀਫਿਕੇਸ਼ਨ ਮਾਰਕ ਨੂੰ ਹਾਸਲ ਕੀਤਾ ਜਾਂ ਫਿਰ ਤੋਂ ਸਰਵੋਤਮ 12 'ਚ ਥਾਂ ਬਣਾਈ।

ਇਹ ਵੀ ਪੜ੍ਹੋ :ਪੂਰਬੀ ਨੇਪਾਲ 'ਚ 6 ਦੀ ਤੀਬਰਤਾ ਨਾਲ ਆਇਆ ਭੂਚਾਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News