ਰਾਸ਼ਟਰਮੰਡਲ ਖੇਡਾਂ : ਟੇਬਲ ਟੈਨਿਸ ’ਚ ਸ਼ਰਤ ਕਮਲ ਨੇ ਜਿੱਤਿਆ ਸੋਨ ਤਮਗਾ

Monday, Aug 08, 2022 - 07:12 PM (IST)

ਰਾਸ਼ਟਰਮੰਡਲ ਖੇਡਾਂ : ਟੇਬਲ ਟੈਨਿਸ ’ਚ ਸ਼ਰਤ ਕਮਲ ਨੇ ਜਿੱਤਿਆ ਸੋਨ ਤਮਗਾ

ਬਰਮਿੰਘਮ : ਭਾਰਤ ਦੇ ਤਜਰਬੇਕਾਰ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਨੇ ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ ਸਿੰਗਲਜ਼ ਮੁਕਾਬਲੇ ’ਚ ਸੋਮਵਾਰ ਨੂੰ ਇਥੇ ਫਾਈਨਲ ’ਚ ਇੰਗਲੈਂਡ ਦੇ ਲਿਆਮ ਪਿਚਫੋਰਡ ਨੂੰ 4-1 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਇਸ ਈਵੈਂਟ ਦਾ ਕਾਂਸੀ ਤਮਗਾ ਸਾਥੀਆਨ ਗਿਆਨਸ਼ੇਖਰ ਨੇ ਜਿੱਤਿਆ। ਭਾਰਤ ਨੇ 22 ਸੋਨ, 15 ਚਾਂਦੀ ਅਤੇ 23 ਕਾਂਸੀ ਤਮਗਿਆਂ ਸਮੇਤ ਕੁੱਲ 60 ਤਮਗੇ ਜਿੱਤ ਲਏ ਹਨ।

ਇਹ ਖ਼ਬਰ ਵੀ ਪੜ੍ਹੋ : ਰਾਘਵ ਚੱਢਾ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਮਨਦੀਪ ਕੌਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਕੀਤੀ ਅਪੀਲ

ਸ਼ਾਨਦਾਰ ਲੈਅ ’ਚ ਚੱਲ ਰਹੇ 40 ਸਾਲਾ ਸ਼ਰਤ ਨੇ ਆਪਣੀ ਉਮਰ ਨੂੰ ਪਿੱਛੇ ਛੱਡਦਿਆਂ ਰੈਂਕਿੰਗ ’ਚ ਆਪਣੇ ਤੋਂ ਬਿਹਤਰ ਖਿਡਾਰੀ ਤੋਂ ਪਹਿਲੀ ਗੇਮ ਗੁਆਉਣ ਤੋਂ ਬਾਅਦ 11-13, 11-7, 11-2, 11-6, 11-8 ਨਾਲ ਜਿੱਤ ਦਰਜ ਕੀਤੀ । ਸ਼ਰਤ ਵਿਸ਼ਵ ’ਚ 39ਵੇਂ ਸਥਾਨ ’ਤੇ ਹੈ, ਜਦਕਿ ਪਿਚਫੋਰਡ 20ਵੇਂ ਸਥਾਨ ’ਤੇ ਹੈ। ਇਨ੍ਹਾਂ ਖੇਡਾਂ ’ਚ ਸ਼ਰਤ ਦਾ ਇਹ ਕੁੱਲ 13ਵਾਂ ਤਮਗਾ ਹੈ। ਸ਼ਰਤ 2006 ’ਚ ਮੈਲਬੌਰਨ ਖੇਡਾਂ ਦੇ ਫਾਈਨਲ ਵਿਚ ਪਹੁੰਚਿਆ ਅਤੇ ਸੋਨ ਤਮਗਾ ਜਿੱਤਿਆ ਸੀ।

ਇਹ ਵੀ ਪੜ੍ਹੋ : PAU ’ਚ ਚਾਂਸਲਰ ਸਣੇ ਸਿਖ਼ਰਲੀਆਂ ਖਾਲੀ ਪੋਸਟਾਂ ਨੂੰ ਲੈ ਕੇ ਅਕਾਲੀ ਦਲ ਨੇ ਘੇਰੀ ‘ਆਪ’ ਸਰਕਾਰ


author

Manoj

Content Editor

Related News