ਹਾਕੀ ਰਾਸ਼ਟਰਮੰਡਲ ਖੇਡਾਂ : ਭਾਰਤ ਨੇ ਘਾਨਾ ਨੂੰ 5-0 ਨਾਲ ਹਰਾ ਕੇ ਕੀਤੀ ਸ਼ਾਨਦਾਰ ਸ਼ੁਰੂਆਤ

Friday, Jul 29, 2022 - 09:13 PM (IST)

ਹਾਕੀ ਰਾਸ਼ਟਰਮੰਡਲ ਖੇਡਾਂ : ਭਾਰਤ ਨੇ ਘਾਨਾ ਨੂੰ 5-0 ਨਾਲ ਹਰਾ ਕੇ ਕੀਤੀ ਸ਼ਾਨਦਾਰ ਸ਼ੁਰੂਆਤ

ਬਰਮਿੰਘਮ : ਭਾਰਤੀ ਮਹਿਲਾ ਹਾਕੀ ਟੀਮ ਨੇ ਰਾਸ਼ਟਰਮੰਡਲ ਖੇਡਾਂ ’ਚ ਘਾਨਾ ਨੂੰ ਹਰਾ ਕੇ ਜਿੱਤ ਨਾਲ ਸ਼ੁਰੂਆਤ ਕੀਤੀ। ਬਰਮਿੰਘਮ ’ਚ ਖੇਡੇ ਗਏ ਗਰੁੱਪ-ਏ ਦੇ ਪਹਿਲੇ ਮੈਚ ’ਚ ਭਾਰਤ ਨੇ ਘਾਨਾ ਨੂੰ 5-0 ਨਾਲ ਹਰਾਇਆ। ਭਾਰਤ ਲਈ ਗੁਰਜੀਤ ਕੌਰ ਨੇ ਦੋ, ਜਦਕਿ ਨੇਹਾ, ਸੰਗੀਤਾ ਕੁਮਾਰੀ ਅਤੇ ਸਲੀਮਾ ਟੇਟੇ ਨੇ ਇਕ-ਇਕ ਗੋਲ ਕੀਤਾ। ਗੁਰਜੀਤ ਕੌਰ ਨੇ ਪਹਿਲੇ ਕੁਆਰਟਰ ’ਚ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਅਤੇ ਤੀਜੇ ਮਿੰਟ ’ਚ ਹੀ ਪਹਿਲਾ ਗੋਲ ਕਰ ਦਿੱਤਾ। ਉਨ੍ਹਾਂ ਨੇ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲਣ ਲਈ ਗੇਂਦ ਨੂੰ ਨੈੱਟ ਦੇ ਉਪਰਲੇ ਕੋਨੇ ’ਚ ਪਹੁੰਚਾ ਦਿੱਤਾ। ਦੂਜੇ ਕੁਆਰਟਰ ’ਚ ਘਾਨਾ ਨੇ ਲੈਅ ਹਾਸਲ ਕਰਨੀ ਸ਼ੁਰੂ ਕਰ ਦਿੱਤੀ। 

ਇਹ ਵੀ ਪੜ੍ਹੋ : ਰੂਸ ਦੇ ਹਮਲੇ ਤੋਂ ਬਾਅਦ ਯੂਕ੍ਰੇਨ ਤੋਂ ਪਹਿਲੀ ਵਾਰ ਅਨਾਜ ਦੀ ਬਰਾਮਦ ਹੋਈ ਸ਼ੁਰੂ

ਮੈਚ ਦੇ 27ਵੇਂ ਮਿੰਟ 'ਚ ਘਾਨਾ ਨੇ ਭਾਰਤ ਦੇ ਗੋਲ 'ਤੇ ਨਿਸ਼ਾਨਾ ਵਿੰਨ੍ਹਿਆ ਪਰ ਕਪਤਾਨ ਅਤੇ ਗੋਲਪੀਕਰ ਸਵਿਤਾ ਪੂਨੀਆ ਨੇ ਸ਼ਾਨਦਾਰ ਬਚਾਅ ਨਾਲ ਭਾਰਤ ਦੀ ਬੜ੍ਹਤ ਨੂੰ ਬਰਕਰਾਰ ਰੱਖਿਆ। ਇਸ ਤੋਂ ਤੁਰੰਤ ਬਾਅਦ ਘਾਨਾ ਨੂੰ ਇਕ ਪੈਨਲਟੀ ਕਾਰਨਰ ਮਿਲਿਆ ਪਰ ਸਵਿਤਾ ਨੇ ਇਕ ਵਾਰ ਫਿਰ ਗੇਂਦ ਨੂੰ ਨੈੱਟ ਤੱਕ ਪਹੁੰਚਾ ਦਿੱਤਾ। ਘਾਨਾ ਦਾ ਇਕ ਹੋਰ ਪੈਨਲਟੀ ਕਾਰਨਰ ਖੁੰਝਣ ਤੋਂ ਬਾਅਦ ਭਾਰਤ ਹਮਲਾਵਰ ਹੋਇਆ। ਭਾਰਤ ਨੇ ਹਾਫ ਟਾਈਮ ਤੋਂ ਸਿਰਫ 3 ਮਿੰਟ ਪਹਿਲਾਂ ਇਕ ਹੋਰ ਗੋਲ ਕੀਤਾ। ਨੇਹਾ ਨੇ ਘਾਨਾ ਦੇ ਨੈੱਟ ਸਰਕਲ 'ਚ ਪਹੁੰਚ ਕੇ ਸ਼ਾਟ ਮਾਰਿਆ ਜੋ ਘਾਨਾ ਦੀ ਡਿਫੈਂਡਰ ਦੀ ਸਟਿੱਕ ਦੁਆਰਾ ਨੈੱਟ ਤੱਕ ਪਹੁੰਚ ਗਿਆ ਅਤੇ ਭਾਰਤ ਦੀ ਬੜ੍ਹਤ 2-0 ਹੋ ਗਈ।

ਇਹ ਵੀ ਪੜ੍ਹੋ : ਯੂਕ੍ਰੇਨ ਦੀ ਅਦਾਲਤ ਨੇ ਯੁੱਧ ਅਪਰਾਧ ਦੇ ਦੋਸ਼ੀ ਰੂਸੀ ਫੌਜੀ ਦੀ ਘਟਾਈ ਸਜ਼ਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News