ਰਾਸ਼ਟਰਮੰਡਲ ਖੇਡਾਂ : 4000 ਮੀਟਰ ਟੀਮ ਪਰਸਿਊਟ ਤੋਂ ਬਾਹਰ ਹੋਏ ਭਾਰਤੀ ਸਾਈਕਲਿਸਟ

Friday, Jul 29, 2022 - 05:48 PM (IST)

ਰਾਸ਼ਟਰਮੰਡਲ ਖੇਡਾਂ : 4000 ਮੀਟਰ ਟੀਮ ਪਰਸਿਊਟ ਤੋਂ ਬਾਹਰ ਹੋਏ ਭਾਰਤੀ ਸਾਈਕਲਿਸਟ

ਬਰਮਿੰਘਮ- ਭਾਰਤੀ ਸਾਈਕਲਿਸਟ ਪੁਰਸ਼ਾਂ ਦੀ 4000 ਮੀਟਰ ਟੀਮ ਪਰਸਿਊਟ ਦੇ ਕੁਆਲੀਫਿਕੇਸ਼ਨ ਰਾਊਂਡ 'ਚ ਹਾਰ ਕੇ ਬਾਹਰ ਹੋ ਗਈ, ਜਦਕਿ ਨਿਊਜ਼ੀਲੈਂਡ ਨੇ ਪ੍ਰਤੀਯੋਗਿਤਾ 'ਚ ਪਹਿਲਾ ਸਥਾਨ ਹਾਸਲ ਕੀਤਾ। ਵੇਂਕੱਪਾ ਕੇਂਗਲਾਗੁੱਟੀ, ਦਿਨੇਸ਼ ਕੁਮਾਰ, ਅਨੰਤ ਨਾਰਾਇਣ ਐੱਸ. ਐੱਸ. ਤੇ ਵਿਸ਼ਵਜੀਤ ਸਿੰਘ ਦੀ ਟੀਮ 6 ਪ੍ਰਤੀਯੋਗਿਤਾਵਾਂ ਦੇ ਆਯੋਜਨ 'ਚ 4:12.865 ਮਿੰਟ ਦੇ ਸਮੇਂ ਨਾਲ ਛੇਵੇਂ ਸਥਾਨ 'ਤੇ ਰਹੀ।

ਨਿਊਜ਼ੀਲੈਂਡ 3:49.821 ਦੇ ਸਮੇਂ ਨਾਲ ਚੋਟੀ 'ਤੇ ਰਹੀ, ਜਦਕਿ ਇੰਗਲੈਂਡ (3:50.796) ਨੇ ਦੂਜਾ ਸਥਾਨ ਹਾਸਲ ਕੀਤਾ। ਨਿਊਜ਼ੀਲੈਂਡ ਤੇ ਇੰਗਲੈਂਡ ਸੋਨ ਤਮਗ਼ੇ ਦੇ ਮੁਕਾਬਲੇ 'ਚ ਇਕ ਦੂਜੇ ਦਾ ਸਾਹਮਣਾ ਕਰਨਗੇ ਜਦਕਿ ਤੀਜੇ ਸਥਾਨ 'ਤੇ ਰਹਿਣ ਵਾਲੀ ਆਸਟ੍ਰੇਲੀਆ ਚੌਥੇ ਸਥਾਨ 'ਤੇ ਰਹਿਣ ਵਾਲੀ ਵੇਲਸ ਟੀਮ ਨਾਲ ਕਾਂਸੀ ਤਮਗ਼ੇ ਦੇ ਮੁਕਾਬਲੇ 'ਚ ਭਿੜੇਗੀ।  


author

Tarsem Singh

Content Editor

Related News