ਰਾਸ਼ਟਰਮੰਡਲ ਖੇਡਾਂ : ਅਮਿਤ ਪੰਘਾਲ ਸੈਮੀਫਾਈਨਲ ''ਚ, ਭਾਰਤ ਦਾ ਮੁੱਕੇਬਾਜ਼ੀ ''ਚ ਚੌਥਾ ਤਮਗਾ ਪੱਕਾ

Thursday, Aug 04, 2022 - 09:02 PM (IST)

ਬਰਮਿੰਘਮ-ਅਮਿਤ ਪੰਘਾਲ ਨੇ ਵੀਰਵਾਰ ਨੂੰ ਇਥੇ ਰਾਸ਼ਟਰਮੰਡਲ ਖੇਡਾਂ 'ਚ ਫਲਾਈਵੇਟ (48-51 ਕਿਲੋਗ੍ਰਾਮ) ਮੁਕਾਬਲੇ 'ਚ ਸੈਮੀਫਾਈਨਲ 'ਚ ਪਹੁੰਚ ਕੇ ਭਾਰਤ ਦਾ ਮੁੱਕੇਬਾਜ਼ੀ ਰਿੰਗ 'ਚ ਚੌਥਾ ਤਮਗਾ ਪੱਕਾ ਕਰ ਦਿੱਤਾ। ਗੋਲਡ ਕੋਸਟ 'ਚ ਪਿਛਲੇ ਐਡੀਸ਼ਨ ਦਾ ਤਮਗਾ ਜੇਤੂ ਪੰਘਾਲ ਨੇ ਸਕਾਟਲੈਂਡ ਦੇ ਲੇਨੋਨ ਮੁਲੀਗਨ ਵਿਰੁੱਧ ਸਰਬਸੰਮਤੀ ਨਾਲ ਜਿੱਤ ਦਰਜ ਕੀਤੀ।

ਇਹ ਵੀ ਪੜ੍ਹੋ : ਰਿਲਾਇੰਸ ਬ੍ਰਾਂਡਸ ਲਿਮਟਿਡ ਨੇ ਬਾਲੇਨਸਿਏਗਾ ਨਾਲ ਇਕ ਫ੍ਰੈਂਚਾਇਜ਼ੀ ਸਮਝੌਤੇ 'ਤੇ ਕੀਤੇ ਦਸਤਖਤ

ਮੁਕਾਬਲਾ ਜ਼ਿਆਦਾ ਚੁਣੌਤੀਪੂਰਨ ਨਹੀਂ ਸੀ ਪਰ 26 ਸਾਲ ਦੇ ਭਾਰਤੀ ਮੁੱਕੇਬਾਜ਼ ਨੇ ਆਪਣੇ ਤੋਂ ਯੁਵਾ ਸਕਾਟਿਸ਼ ਵਿਰੋਧੀ ਨੂੰ ਆਪਣੇ ਮਜਬੂਤ ਡਿਫੈਂਸ ਨਾਲ ਥਕਾ ਦਿੱਤਾ। ਪਹਿਲੇ ਦੋ ਰਾਊਂਡ 'ਚ ਪੰਘਾਲ ਨੇ 'ਗਾਰਡ ਡਾਊਨ' ਰੱਖਦੇ ਹੋਏ ਮੁਲੀਗਨ ਨੂੰ ਹਮਲਾਵਰ ਹੋਣ ਲਈ ਉਕਸਾਇਆ ਪਰ ਤੇਜ਼ੀ ਨਾਲ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੋ ਗਏ। ਇਸ ਵਿਚਾਲੇ ਉਨ੍ਹਾਂ ਨੇ ਖੱਬੇ ਹੱਥ ਨਾਲ ਮੁੱਕੇ ਮਾਰ ਕੇ 20 ਸਾਲ ਦੇ ਵਿਰੋਧੀ ਮੁੱਕੇਬਾਜ਼ ਨੂੰ ਪਛਾੜ ਦਿੱਤਾ।

ਇਹ ਵੀ ਪੜ੍ਹੋ : ਸ਼੍ਰੀਲੰਕਾ 'ਇਕ ਚੀਨ' ਨੀਤੀ ਨੂੰ ਲੈ ਕੇ ਵਚਨਬੱਧ : ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ

ਅੰਤਿਮ ਰਾਊਂਡ 'ਚ ਉਨ੍ਹਾਂ ਨੇ 'ਵਨ-ਟੂ' ਦੇ ਸੁਮੇਲ ਨਾਲ ਮੁੱਕੇ ਮਾਰੇ ਅਤੇ ਰਾਸ਼ਟਰਮੰਡਲ ਖੇਡਾਂ 'ਚ ਆਪਣਾ ਦੂਜਾ ਤਮਗਾ ਪੱਕਾ ਕੀਤਾ। ਨਿਕਹਤ ਜ਼ਰੀਨ (50 ਕਿਲੋਗ੍ਰਾਮ), ਨੀਤੂ ਗੰਘਾਸ (48 ਕਿਲੋਗ੍ਰਾਮ) ਅਤੇ ਮੁਹੰਮਦ ਹੁਸਾਮੁਦੀਨ (57 ਕਿਲੋਗ੍ਰਾਮ) ਵੀ ਸੈਮੀਫਾਈਨਲ 'ਚ ਪਹੁੰਚ ਕੇ ਆਪਣੇ ਵਰਗਾਂ 'ਚ ਤਮਹੇ ਪੱਕੇ ਕਰ ਚੁੱਕੇ ਹਨ।

ਇਹ ਵੀ ਪੜ੍ਹੋ : ਅਨਫਿੱਟ ਕਹਿ ਕੇ ਕਰ ਦਿੱਤਾ ਸੀ ਬਾਹਰ, 30 ਕਿਲੋ ਭਾਰ ਘਟਾ ਕੇ ਟੀਮ 'ਚ ਬਣਾਈ ਥਾਂ ਤੇ ਜਿੱਤਿਆ ਸਿਲਵਰ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News