1 ਦੌੜ ਦੀ ਰੋਮਾਂਚਕ ਜਿੱਤ ਨਾਲ ਕੋਮਿਲਾ ਵਿਕਟੋਰੀਅੰਸ ਨੇ ਜਿੱਤਿਆ ਤੀਜਾ BPL ਖਿਤਾਬ
Sunday, Feb 20, 2022 - 02:17 AM (IST)
ਢਾਕਾ– ਸੁਨੀਲ ਨਾਰਾਇਣ (57 ਦੌੜਾਂ, 16 ਦੌੜਾਂ ’ਤੇ 2 ਵਿਕਟ) ਦੇ ਸ਼ਾਨਦਾਰ ਆਲਰਾਊਂਡ ਪ੍ਰਦਰਸ਼ਨ ਦੀ ਬਦੌਲਤ ਕੋਮਿਲਾ ਵਿਕਟੋਰੀਅੰਸ ਨੇ ਇੱਥੇ ਫਾਈਨਲ ਮੈਚ ਵਿਚ ਫਾਰਚਿਊਨ ਬਰਿਸ਼ਲ ’ਤੇ 1 ਦੌੜ ਦੀ ਰੋਮਾਂਚਕ ਜਿੱਤ ਨਾਲ ਤੀਜਾ ਬੀ. ਪੀ.ਐੱਲ. (ਬੰਗਲਾਦੇਸ਼ ਪ੍ਰੀਮੀਅਰ ਲੀਗ) ਖਿਤਾਬ ਜਿੱਤ ਲਿਆ। ਕੋਮਿਲਾ ਵਿਕਟੋਰੀਅੰਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਸੁਨੀਲ ਨਾਰਾਇਣ ਨੇ ਧਮਾਕੇਦਾਰ ਅਰਧ ਸੈਂਕੜਾ ਤੇ ਮੋਇਨ ਅਲੀ ਦੀ ਸ਼ਾਨਦਾਰ ਪਾਰੀ ਦੀ ਬਦੌਲਤ 20 ਓਵਰਾਂ ਵਿਚ 9 ਵਿਕਟਾਂ ’ਤੇ 151 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਜਵਾਬ ਵਿਚ ਫਾਰਚਿਊਨ ਬਰਿਸ਼ਲ ਸ਼ੌਕਤ ਅਲੀ ਦੀ ਤੂਫਾਨੀ ਅਰਧ ਸੈਂਕੜੇ ਵਾਲੀ ਪਾਰੀ ਦੇ ਬਾਵਜੂਦ 20 ਓਵਰਾਂ ਵਿਚ 8 ਵਿਕਟਾਂ ’ਤੇ 150 ਦੌੜਾਂ ਬਣਾ ਸਕਿਆ ਤੇ ਸਿਰਫ ਇਕ ਦੌੜ ਦੇ ਫਰਕ ਨਾਲ ਆਪਣੇ ਪਹਿਲੇ ਬੀ. ਪੀ. ਐੱਲ. ਖਿਤਾਬ ਤੋਂ ਖੁੰਝ ਗਿਆ।
ਇਹ ਖ਼ਬਰ ਪੜ੍ਹੋ- NZ v RSA : ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ ਪਾਰੀ ਤੇ 276 ਦੌੜਾਂ ਨਾਲ ਹਰਾਇਆ
‘ਪਲੇਅਰ ਆਫ ਦਿ ਮੈਚ’ ਬਣੇ ਨਾਰਾਇਣ ਨੇ ਸ਼ਾਨਦਾਰ ਆਲਰਾਊਂਡ ਪ੍ਰਦਰਸ਼ਨ ਕੀਤਾ। ਉਸ ਨੇ ਜਿੱਥੇ ਬੱਲੇ ਨਾਲ ਤਾਬੜਤੋੜ ਅੰਦਾਜ਼ ਵਿਚ 5 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ 23 ਗੇਂਦਾਂ ’ਤੇ 57 ਦੌੜਾਂ ਬਣਾਈਆਂ, ਉੱਥੇ ਹੀ ਗੇਂਦ ਨਾਲ ਚਾਰ ਓਵਰਾਂ ਵਿਚ 15 ਦੌੜਾਂ ’ਤੇ 2 ਵਿਕਟਾਂ ਲਈਆਂ। ਉਸ ਤੋਂ ਇਲਾਵਾ ਮੋਇਨ ਅਲੀ ਨੇ 2 ਚੌਕਿਆਂ ਤੇ 1 ਛੱਕੇ ਦੇ ਸਹਾਰੇ 32 ਗੇਂਦਾਂ ’ਤੇ 38 ਦੌੜਾਂ ਬਣਾਈਆਂ। ਫਰਚਿਊਨ ਬਰਿਸ਼ਲ ਦੇ ਸ਼ਾਕਿਬ ਅਲ ਹਸਨ ਨੇ ਟੂਰਨਾਮੈਂਟ ਦੇ ਇਤਿਹਾਸ ਵਿਚ ਸਭ ਤੋਂ ਵੱਧ ਚੌਥੀ ਵਾਰ ‘ਪਲੇਅਰ ਆਫ ਦਿ ਟੂਰਨਾਮੈਂਟ’ ਐਵਾਰਡ ਜਿੱਤਿਆ। ਉਸ ਨੇ 228.40 ਦੀ ਔਸਤ ਨਾਲ 11 ਮੈਚਾਂ ਵਿਚ 3 ਅਰਧ ਸੈਂਕੜੇ ਤੇ 1 ਸੈਂਕੜੇ ਸਮੇਤ 284 ਦੌੜਾਂ ਬਣਾਈਆਂ ਤੇ 16 ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- ਡੇਲਰੇ ਬੀਚ ਟੂਰਨਾਮੈਂਟ : ਕੈਮਰਨ ਨੋਰੀ ਸੈਮੀਫਾਈਨਲ 'ਚ, ਦਿਮਿਤ੍ਰੋਵ ਬਾਹਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।