ਕੋਲੰਬੀਆ ਮੈਚ ਰੱਦ ਹੋਣ ਤੋਂ ਬਾਅਦ ਬਹੁਤ ਪ੍ਰੇਸ਼ਾਨ ਸੀ : ਫੈਡਰਰ
Tuesday, Dec 17, 2019 - 08:42 PM (IST)

ਬੋਗੋਤਾ— ਦਿੱਗਜ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਕਿਹਾ ਕਿ ਪਿਛਲੇ ਮਹੀਨੇ ਕੋਲੰਬੀਆ 'ਚ ਐਲਗਜ਼ੈਡਰ ਜ਼ਵੇਰੇਵ ਵਿਰੁੱਧ ਪ੍ਰਦਰਸ਼ਨੀ ਮੈਚ ਰੱਦ ਹੋਣ ਤੋਂ ਬਾਅਦ ਉਹ ਮਾਨਸਿਕ ਤੌਰ 'ਤੇ ਬਹੁਤ ਪ੍ਰੇਸ਼ਾਨ ਸਨ। ਫੈਡਰਰ ਤੇ ਜਰਮਨ ਖਿਡਾਰੀ ਜਵੇਰੇਵ ਦੇ ਵਿਚਾਲੇ ਬੋਗੋਤਾ ਦੇ ਮੋਵੀਸਟਾਰ ਅਰੇਨਾ 'ਚ ਆਯੋਜਿਤ ਪ੍ਰਦਰਸ਼ਨੀ ਮੈਚ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਹੀ ਹਿੰਸਾ ਦੇ ਮੱਦੇਨਜ਼ਰ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਹੀ ਸ਼ਹਿਰ ਦੇ ਮੇਅਰ ਐਨਰਿਕ ਪੇਨਾਲੋਸਾ ਨੇ ਦੰਗੇ ਤੇ ਸਰਕਾਰ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਦੇ ਲਈ ਕਰਫਿਊ 'ਚ ਢਿੱਲ ਦੇ ਦਿੱਤੀ ਸੀ। ਫੈਡਰਰ ਨੇ ਕਿਹਾ ਕਿ ਅਸੀਂ ਅਭਿਆਸ ਕਰਨ ਗਏ ਸੀ ਤੇ ਕੋਰਟ 'ਤੇ ਮਜ਼ੇ ਕਰ ਰਹੇ ਸੀ ਪਰ ਫਿਰ ਅਚਾਨਕ ਸਬ ਬਦਲ ਗਿਆ।
ਮੈਂ ਸੋਚ ਰਿਹਾ ਸੀ ਕੀ ਇਹ ਸਥਿਤੀ ਠੀਕ ਹੈ, ਕਿਉਂਕਿ ਲੋਕਾਂ ਨੂੰ ਆਪਣੇ-ਆਪਣੇ ਘਰ ਜਾਣਾ ਹੋਵੇਗਾ ਤੇ ਸੱਚ ਕਹਾਂ ਤਾਂ ਜਦੋਂ ਮੈਨੂੰ ਪਤਾ ਲੱਗਿਆ ਕਿ ਅਸੀਂ ਨਹੀਂ ਖੇਡਣਾ ਹੈ ਤਾਂ ਮੈਂ ਬਹੁਤ ਦਬਾਅ 'ਚ ਸੀ। ਸਵਿਸ ਖਿਡਾਰੀ ਨੇ ਕਿਹਾ ਕਿ ਮੈਂ ਬਹੁਤ ਪ੍ਰੇਸ਼ਾਨ ਹੋ ਗਿਆ ਸੀ। ਜਿਸ ਤਰ੍ਹਾਂ ਮੈਂ ਸੋਚਿਆ ਸੀ ਇਹ ਉਹ ਮੈਚ ਨਹੀਂ ਸੀ। ਮੈਂ ਜਦੋਂ ਲਾਕਰ ਰੂਮ ਵਾਪਸ ਆਇਆ ਤਾਂ ਮੈਂ ਬਹੁਤ ਭਾਵੁਕ ਹੋ ਗਿਆ ਸੀ। 20 ਵਾਰ ਦੇ ਗ੍ਰੈਂਡ ਸਲੇਮ ਚੈਂਪੀਅਨ ਨੇ ਕੋਲੰਬੀਆ 'ਚ ਕੇਵਲ ਇਕ ਹੀ ਮੈਚ ਖੇਡਿਆ ਹੈ। ਸਾਲ 2012 'ਚ ਉਸ ਨੇ ਬੋਗੋਤਾ 'ਚ ਜੋ ਵਿਲਫ੍ਰੇਡ ਸੋਂਗਾ ਤੋਂ ਇਕ ਪ੍ਰਦਰਸ਼ਨੀ ਮੈਚ ਖੇਡਿਆ ਸੀ।