ਕੋਲੰਬੀਆ ਨੇ ਚਿਲੀ ਨੂੰ 3-1 ਨਾਲ ਹਰਾਇਆ

Friday, Sep 10, 2021 - 10:33 PM (IST)

ਬੈਰੇਂਕਵਿਲਾ- ਸਟ੍ਰਾਈਕਰ ਮਿਗੁਏਲ ਬੋਰਜਾ ਦੇ ਪਹਿਲੇ ਹਾਫ ਵਿਚ 2 ਸ਼ਾਨਦਾਰ ਗੋਲ ਦੀ ਬਦੌਲਤ ਕੋਲੰਬੀਆ ਨੇ ਇੱਥੇ ਸ਼ੁੱਕਰਵਾਰ ਨੂੰ 2022 ਫੀਫਾ ਵਿਸ਼ਵ ਕੱਪ ਦੇ ਕੁਆਲੀਫਾਇਰ ਮੁਕਾਬਲੇ ਵਿਚ ਚਿਲੀ ਨੂੰ 3-1 ਨਾਲ ਹਰਾ ਦਿੱਤਾ। ਮੈਚ ਵਿਚ ਕੋਲੰਬੀਆ ਨੇ 19ਵੇਂ ਮਿੰਟ ਵਿਚ 1-0 ਨਾਲ ਵਾਧਾ ਬਣਾਇਆ, ਜਦੋਂ ਚਿਲੀ ਦੇ ਪਾਉਲੋ ਡਿਆਜ ਵੱਲੋਂ ਕੋਲੰਬੀਆ ਦੇ ਲੁਈਸ ਡਿਆਜ ਨੂੰ ਸੁੱਟੇ ਜਾਣ ਤੋਂ ਬਾਅਦ ਮਿਲੀ ਪੈਨਲਟੀ ਨੂੰ ਬੋਰਜਾ ਨੇ ਗੋਲ ਵਿਚ ਤਬਦੀਲ ਕੀਤਾ। 

ਇਹ ਖ਼ਬਰ ਪੜ੍ਹੋ-ਟੀ20 ਵਿਸ਼ਵ ਕੱਪ 2021 ਲਈ ਵਿੰਡੀਜ਼ ਟੀਮ ਦਾ ਐਲਾਨ, ਇੰਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ

PunjabKesari
ਬੋਰਜਾ ਇੱਥੇ ਨਹੀਂ ਰੁਕੇ ਅਗਲੇ ਹੀ ਮਿੰਟ ਵਿਚ ਉਸ ਨੇ ਇਕ ਹੋਰ ਗੋਲ ਦਾਗਿਆ ਤੇ ਟੀਮ ਨੂੰ 2-0 ਨਾਲ ਵਾਧਾ ਦਿਵਾ ਦਿੱਤਾ। ਚਿਲੀ ਨੇ ਹਾਲਾਂਕਿ ਮੈਚ ਦਾ ਇਕ ਘੰਟਾ ਪੂਰਾ ਹੋਣ ਤੋਂ ਪਹਿਲਾਂ ਇਕ ਗੋਲ ਦਾਗ ਕੇ ਸਕੋਰ ਨੂੰ 2-1 ਕੀਤਾ। ਏਰਿਕ ਪੁਲਗਰ ਵੱਲੋਂ ਮੌਕਾ ਬਣਾਏ ਜਾਣ ਤੋਂ ਬਾਅਦ ਸਟ੍ਰਾਈਕਰ ਜੀਨ ਮੇਨਿਸ ਨੇ 56ਵੇਂ ਮਿੰਟ ਵਿਚ ਇਹ ਗੋਲ ਕੀਤਾ ਪਰ ਕੋਲੰਬੀਆ ਨੇ ਇਸ ਤੋਂ ਬਾਅਦ ਵਾਪਸੀ ਕੀਤੀ ਅਤੇ ਲੁਈਸ ਡਿਆਜ ਦੇ 74ਵੇਂ ਮਿੰਟ ਵਿਚ ਕੀਤੇ ਗਏ ਗੋਲ ਦੀ ਬਦੌਲਤ ਵਾਧੇ ਨੂੰ 3-1 ਕਰ ਲਿਆ ਅਤੇ ਚਿਲੀ ਨੂੰ ਮੈਚ ਵਿਚ ਪੂਰੀ ਤਰ੍ਹਾਂ ਪਛਾੜ ਦਿੱਤਾ।

ਇਹ ਖ਼ਬਰ ਪੜ੍ਹੋ- ਟੈਸਟ ਮੈਚ ਰੱਦ ਹੋਣ 'ਤੇ ਸਾਬਕਾ ਖਿਡਾਰੀ ਬੋਲੇ- ਸ਼ਾਨਦਾਰ ਸੀਰੀਜ਼ ਦਾ ਇਸ ਸਥਿਤੀ 'ਚ ਆਉਣਾ ਨਿਰਾਸ਼ਾਜਨਕ


ਜ਼ਿਕਰਯੋਗ ਹੈ ਕਿ ਕੋਲੰਬੀਆ ਆਪਣੇ ਪਿਛਲੇ 5 ਕੁਆਲੀਫਾਇਰ ਮੁਕਾਬਲੇ ਵਿਚ ਅਜੇਤੂ ਰਿਹਾ ਹੈ ਅਤੇ ਉਹ 10 ਦੱਖਣੀ ਅਮਰੀਕੀ ਟੀਮਾਂ ਦੀ ਜ਼ੋਨ ਸਟੈਂਡਿੰਗ ਵਿਚ 5ਵੇਂ ਸਥਾਨ 'ਤੇ ਕਾਬਜ਼ ਹੈ। ਇਸ 'ਚ ਚਿਲੀ ਇਕ ਹੋਰ ਹਾਰ ਦੇ ਨਾਲ 8ਵੇਂ ਸਥਾਨ ਉੱਤੇ ਖਿਸਕ ਗਿਆ ਹੈ। ਉਸ ਨੇ ਹੁਣ ਤੱਕ ਸਿਰਫ ਇਕ ਕੁਆਲੀਫਾਇਰ ਮੁਕਾਬਲਾ ਜਿੱਤਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਉਰੁਗਵੇ ਨੇ ਘਰੇਲੂ ਮੈਦਾਨ ਉੱਤੇ ਖੇਡਦੇ ਹੋਏ ਇਕਵਾਡੋਰ ਉੱਤੇ 1-0 ਨਾਲ ਜਿੱਤ ਹਾਸਲ ਕੀਤੀ ਸੀ, ਜਦੋਂਕਿ ਪਰਾਗਵੇ ਨੇ ਵੇਨੇਜੁਏਲਾ ਨੂੰ 2-1 ਨਾਲ ਹਰਾਇਆ ਸੀ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News