ਕੋਲਮੈਨ ਨੇ 100 ਮੀਟਰ ਫਰਾਟਾ ''ਚ ਗੈਟਲਿਨ ਨੂੰ ਪਛਾੜਿਆ

09/29/2019 6:55:36 PM

ਦੋਹਾ— ਅਮਰੀਕਾ ਦਾ ਕ੍ਰਿਸਟੀਅਨ ਕੋਲਮੈਨ ਗਜਬ ਦਾ ਫਰਾਟਾ ਲਾਉਂਦਿਆਂ ਹਮਵਤਨ ਤੇ ਸਾਬਕਾ ਚੈਂਪੀਅਨ ਜਸਟਿਨ ਗੈਟਲਿਨ ਨੂੰ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੀ 100 ਮੀਟਰ ਦੌੜ ਵਿਚ ਪਛਾੜ ਕੇ ਨਵਾਂ ਚੈਂਪੀਅਨ ਬਣ ਗਿਆ। ਕੋਲਮੈਨ ਨੇ ਇਸ ਤਰ੍ਹਾਂ ਲੰਡਨ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗੇ ਨੂੰ ਸੋਨ ਤਮਗੇ ਵਿਚ ਬਦਲ ਲਿਆ। ਕੋਲਮੈਨ ਨੇ 9.76 ਸੈਕੰਡ ਵਿਚ ਦੌੜ ਜਿੱਤੀ ਤੇ ਨਵਾਂ ਵਿਸ਼ਵ ਚੈਂਪੀਅਨ ਬਣ ਗਿਆ। ਗੈਟਲਿਨ ਨੇ 9.89 ਸੈਕੰਡ ਦਾ ਸਮਾਂ ਲਿਆ। ਕੈਨੇਡਾ ਦੇ ਆਂਦ੍ਰੇ ਡੀ ਗ੍ਰਾਸੇ 9.90 ਸੈਕੰਡ ਦੇ ਨਾਲ ਤੀਜੇ ਸਥਾਨ 'ਤੇ ਰਿਹਾ।

PunjabKesari

ਚੈਂਪੀਅਨ ਬਣੇ ਕੋਲਮੈਨ ਨੇ 37 ਸਾਲਾ ਗੈਟਲਿਨ ਦੀ ਸ਼ਲਾਘਾ ਕੀਤੀ, ਜਿਸ ਨੇ ਆਪਣਆ ਪਹਿਲਾ ਵਿਸ਼ਵ ਚੈਂਪੀਅਨਸ਼ਿਪ ਕਿਤਾਬ 2005 ਵਿਚ ਜਿੱਤਿਆ ਸੀ ਤੇ ਉਸ ਤੋਂ ਪਹਿਲਾਂ ਉਹ 2004 ਵਿਚ ਐਂਥੇਨਸ ਓਲੰਪਿਕ ਵਿਚ ਵੀ ਚੈਂਪੀਅਨ ਬਣਿਆ ਸੀ। ਕੋਲਮੈਨ 2004 ਵਿਚ ਗੈਟਲਿਨ ਦੇ ਓਲੰਪਿਕ ਸੋਨ ਤਮਗਾ ਜਿੱਤਣ ਦੇ ਸਮੇਂ ਸਿਰਫ 8 ਸਾਲ ਦਾ ਸੀ।  ਗੈਟਲਿਨ ਇੱਥੇ ਤਾਂ ਹਾਰ ਗਿਆ ਪਰ ਉਸ ਨੇ ਕਿਹਾ ਕਿ ਉਹ ਕੋਲਮੈਨ ਨੂੰ ਟੋਕੀਓ ਵਿਚ ਚੁਣੌਤੀ ਦੇਵੇਗਾ। ਅਮਰੀਕਾ ਨੇ ਪਹਿਲੀ ਵਾਰ ਵਿਸ਼ਵ ਚੈਂਪੀਅਨਸਿਪ ਵਿਚ ਸ਼ਾਮਲ ਕੀਤੀ ਗਈ 4 ਗੁਣਾ 400 ਮੀਟਰ ਰਿਲੇਅ ਵਿਚ ਹੀਟ ਰਾਊਂਡ ਵਿਚ ਹੀ 3:12.42 ਦਾ ਵਿਸ਼ਵ ਰਿਕਾਰਡ ਬਣਾਇਆ ਤੇ 3:13.20 ਸੈਕੰਡ ਦਾ ਪਿਛਲਾ ਸਰਵਸ੍ਰੇਸ਼ਠ ਸਮਾਂ ਪਿੱਛੇ ਛੱਡ ਦਿੱਤਾ।


Related News