ਕੋਚ ਪੋਂਟਿੰਗ IPL ਨੀਲਾਮੀ ਤੋਂ ਪਹਿਲਾਂ ਦਿੱਲੀ ਕੈਪੀਟਲਸ ਦੇ ਪ੍ਰਬੰਧਕਾਂ ਨਾਲ ਮਿਲਿਆ

Sunday, Dec 15, 2019 - 01:29 AM (IST)

ਕੋਚ ਪੋਂਟਿੰਗ IPL ਨੀਲਾਮੀ ਤੋਂ ਪਹਿਲਾਂ ਦਿੱਲੀ ਕੈਪੀਟਲਸ ਦੇ ਪ੍ਰਬੰਧਕਾਂ ਨਾਲ ਮਿਲਿਆ

ਨਵੀਂ ਦਿੱਲੀ- ਦਿੱਲੀ ਕੈਪੀਟਲਸ ਦੇ ਮੁੱਖ ਕੋਚ ਰਿਕੀ ਪੋਂਟਿੰਗ ਨੇ ਕਿਹਾ ਕਿ ਅਗਲੇ ਹਫਤੇ ਪ੍ਰਸਤਾਵਿਤ ਨੀਲਾਮੀ ਵਿਚ ਉਸਦੀ ਫ੍ਰੈਂਚਾਇਜ਼ੀ ਦੀ ਕੋਸ਼ਿਸ਼ 'ਵਿਦੇਸ਼ੀ ਤੇਜ਼ ਗੇਂਦਬਾਜ਼ਾਂ' ਨੂੰ ਟੀਮ ਦੇ ਨਾਲ ਜੋੜਨ ਦੀ ਹੋਵੇਗੀ, ਜਿਸਦੇ ਲਈ ਉਸ ਨੇ ਸੰਭਾਵਿਤ ਖਿਡਾਰੀਆਂ ਦੀ ਪਛਾਣ ਕਰ ਲਈ ਹੈ। ਪੋਂਟਿੰਗ ਨੇ ਫ੍ਰੈਂਚਾਇਜ਼ੀ ਪ੍ਰਬੰਧਕਾਂ ਨਾਲ ਮੁਲਾਕਾਤ ਕਰ ਕੇ ਟੀਮ ਦੀ ਨੀਲਾਮੀ 'ਤੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਪਿਛਲੇ ਕੁਝ ਮਹੀਨੇ 'ਚ ਅਸੀਂ ਇਸ ਮੁੱਦੇ 'ਤੇ ਬਹੁਤ ਚਰਚਾ ਕੀਤੀ ਹੈ ਤੇ ਅਸੀਂ ਇਸ 'ਤੇ ਕਾਫੀ ਸਮਾਂ ਦਿੱਤਾ ਤੇ ਸਾਡੀ ਕੋਸ਼ਿਸ਼ ਹੈ ਕਿ ਵਧੀਆ ਤਰੀਕੇ ਨਾਲ ਤਿਆਰ ਰਹੀਏ। ਆਸਟਰੇਲੀਆ ਦੇ ਇਸ ਸਾਬਕਾ ਕਪਤਾਨ ਨੇ ਕਿਹਾ ਕਿ ਤੁਸੀ ਦੁਨੀਆ ਦੀ ਸਾਰੀ ਯੋਜਨਾ ਬਣਾ ਕੇ ਵੀ ਨੀਲਾਮੀ ਦੇ ਦੌਰਾਨ ਕੁਝ ਅਚਾਨਕ ਹੋਣ ਦੀ ਹਮੇਸ਼ਾ ਸੰਭਾਵਨਾ ਹੁੰਦੀ ਹੈ। ਦਿੱਲੀ ਕੈਪੀਟਲਸ ਨੇ ਆਈ. ਪੀ. ਐੱਲ. ਦਾ ਖਿਤਾਬ ਨਹੀਂ ਜਿੱਤਿਆ ਹੈ ਪਰ ਟੀਮ 'ਚ ਕਈ ਵਧੀਆ ਖਿਡਾਰੀ ਸ਼ਾਮਲ ਹਨ।


author

Gurdeep Singh

Content Editor

Related News