WFI ਮੁਅੱਤਲੀ ''ਤੇ ਬੋਲੇ ਕੋਚ ਮਹਾਵੀਰ ਫੋਗਾਟ- ਮੰਤਰਾਲੇ ਦਾ ਬਹੁਤ ਵਧੀਆ ਫ਼ੈਸਲਾ

Sunday, Dec 24, 2023 - 05:09 PM (IST)

WFI ਮੁਅੱਤਲੀ ''ਤੇ ਬੋਲੇ ਕੋਚ ਮਹਾਵੀਰ ਫੋਗਾਟ- ਮੰਤਰਾਲੇ ਦਾ ਬਹੁਤ ਵਧੀਆ ਫ਼ੈਸਲਾ

ਭਿਵਾਨੀ— ਪਿਛਲੇ 11 ਮਹੀਨਿਆਂ ਤੋਂ ਵਿਵਾਦਾਂ 'ਚ ਘਿਰੀ ਭਾਰਤੀ ਕੁਸ਼ਤੀ ਮਹਾਸੰਘ (ਡਬਲਯੂਐੱਫਆਈ) ਦੀ ਨਵੀਂ ਚੁਣੀ ਸੰਸਥਾ ਨੂੰ ਖੇਡ ਮੰਤਰਾਲੇ ਵੱਲੋਂ ਮੁਅੱਤਲ ਕਰਨ ਤੋਂ ਬਾਅਦ ਦਰੋਣਾਚਾਰੀਆ ਪੁਰਸਕਾਰ ਜੇਤੂ ਮਹਾਵੀਰ ਫੋਗਾਟ ਨੇ ਕਿਹਾ ਕਿ ਇਹ ਬਹੁਤ ਵਧੀਆ ਫ਼ੈਸਲਾ ਹੈ। ਮਹਿਲਾ ਪਹਿਲਵਾਨ ਗੀਤਾ ਅਤੇ ਬਬੀਤਾ ਦੇ ਪਿਤਾ ਫੋਗਾਟ ਨੇ ਕਿਹਾ, 'ਖੇਡ ਮੰਤਰਾਲੇ ਦਾ ਇਹ ਫ਼ੈਸਲਾ ਬਹੁਤ ਵਧੀਆ ਹੈ। ਇਸ ਨਾਲ ਖਿਡਾਰੀਆਂ ਦਾ ਮਨੋਬਲ ਵਧੇਗਾ। ਚੋਣਾਂ ਤੋਂ ਪਹਿਲਾਂ ਵੀ ਨਜ਼ਰ ਆ ਰਿਹਾ ਸੀ ਕਿ ਅਜਿਹਾ ਹੋਵੇਗਾ ਅਤੇ ਹੋਇਆ ਵੀ ਪਰ ਹੁਣ ਸਰਕਾਰ ਵੱਲੋਂ ਲਿਆ ਗਿਆ ਫ਼ੈਸਲਾ ਬਿਲਕੁਲ ਸਹੀ ਹੈ।
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਾਰੀਆਂ ਕੁਸ਼ਤੀ ਰਾਜ ਐਸੋਸੀਏਸ਼ਨਾਂ ਨੂੰ ਵੀ ਭੰਗ ਕਰ ਦਿੱਤਾ ਜਾਵੇ ਅਤੇ ਨਵੀਂ ਐਸੋਸੀਏਸ਼ਨ ਬਣਾ ਕੇ ਦੁਬਾਰਾ ਚੋਣਾਂ ਕਰਵਾਈਆਂ ਜਾਣ। ਫੋਗਾਟ ਨੇ ਕਿਹਾ, 'ਮੰਤਰਾਲੇ ਨੂੰ ਵੀ ਚਾਹੀਦਾ ਹੈ ਕਿ ਉਹ ਸਾਰੀਆਂ ਰਾਜ ਸੰਸਥਾਵਾਂ ਨੂੰ ਭੰਗ ਕਰ ਕੇ ਨਵਾਂ ਸੰਘ ਬਣਾਵੇ ਅਤੇ ਦੁਬਾਰਾ ਚੋਣਾਂ ਕਰਵਾਏ ਕਿਉਂਕਿ ਜੇਕਰ ਉਨ੍ਹਾਂ (ਬ੍ਰਿਜ ਭੂਸ਼ਣ ਸ਼ਰਨ ਸਿੰਘ) ਨੂੰ ਹਰਿਆਣਾ-ਪੰਜਾਬ ਵਿਚ ਲੋਕਾਂ ਦੀਆਂ ਵੋਟਾਂ ਹਨ ਤਾਂ ਨਿਰਪੱਖ ਚੋਣਾਂ ਕਿਵੇਂ ਹੋਣਗੀਆਂ।'

ਇਹ ਵੀ ਪੜ੍ਹੋ- ਬਿਗ ਬੈਸ਼ ਲੀਗ: ਬਿਨਾਂ ਪੈਡ ਬੰਨ੍ਹੇ ਬੱਲੇਬਾਜ਼ੀ ਕਰਨ ਪਹੁੰਚੇ ਹੈਰਿਸ ਰਾਊਫ, ਦੇਖੋ ਵੀਡੀਓ
ਉਨ੍ਹਾਂ ਕਿਹਾ ਕਿ ਬ੍ਰਿਜਭੂਸ਼ਣ ਸ਼ਰਨ ਸਿੰਘ ਬਾਹੁਬਲੀ ਹਨ ਅਤੇ ਕਿਸੇ ਨੂੰ ਵੀ ਖਰੀਦ ਸਕਦੇ ਹਨ। ਫੋਗਾਟ ਨੇ ਕਿਹਾ, “ਉਸ (ਬ੍ਰਿਜਭੂਸ਼ਣ ਸ਼ਰਨ ਸਿੰਘ) ਨੇ ਨਾ ਸਿਰਫ਼ ਖਿਡਾਰੀਆਂ ਦੇ ਅੰਦੋਲਨ ਨੂੰ ਹੀ ਨਹੀਂ ਸਗੋਂ ਖਿਡਾਰੀਆਂ ਨੂੰ ਆਪਸ ਵਿੱਚ ਤੋੜਣ ਦਾ ਵੀ ਕੰਮ ਕੀਤਾ। ਦੁਖੀ ਹੋ ਕੇ ਸਾਕਸ਼ੀ ਮਲਿਕ ਨੇ ਕੁਸ਼ਤੀ ਛੱਡਣ ਦਾ ਫ਼ੈਸਲਾ ਕੀਤਾ ਅਤੇ ਬਜਰੰਗ ਪੂਨੀਆ ਨੂੰ ਪਦਮ ਸ਼੍ਰੀ ਪੁਰਸਕਾਰ ਵਾਪਸ ਕਰਨਾ ਪਿਆ। ਪਰ ਸਰਕਾਰ ਨੇ ਸਮੇਂ ਸਿਰ ਚੰਗਾ ਫ਼ੈਸਲਾ ਲਿਆ ਹੈ। ਅਸੀਂ ਇਸ ਲਈ ਸਰਕਾਰ ਦਾ ਧੰਨਵਾਦ ਕਰਦੇ ਹਾਂ। ਉਹ ਪਹਿਲਵਾਨ ਅੰਦੋਲਨ ਦੇ ਸਮੇਂ ਤੋਂ ਹੀ ਸਾਬਕਾ ਡਬਲਊਐੱਫਆਈ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਨਿਸ਼ਾਨਾ ਵਿੰਨ੍ਹ ਰਹੇ ਹਨ।

ਇਹ ਵੀ ਪੜ੍ਹੋ-ਪਹਿਲਵਾਨ ਬਜਰੰਗ ਪੂਨੀਆ ਨੇ 'ਪਦਮ ਸ਼੍ਰੀ' ਕੀਤਾ ਵਾਪਸ, PM  ਨਿਵਾਸ ਦੇ ਬਾਹਰ ਫੁੱਟਪਾਥ 'ਤੇ ਰੱਖਿਆ ਪੁਰਸਕਾਰ
ਫੋਗਾਟ ਨੇ ਇੱਥੋਂ ਤੱਕ ਕਿਹਾ ਕਿ ਸਿਰਫ਼ ਕੁਸ਼ਤੀ ਹੀ ਨਹੀਂ ਬਲਕਿ ਸਾਰੇ ਖੇਡ ਫੈਡਰੇਸ਼ਨਾਂ ਨੂੰ ਖੇਡ ਮੰਤਰਾਲੇ ਦੇ ਅਧੀਨ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, 'ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਸਿਰਫ਼ ਕੁਸ਼ਤੀ ਹੀ ਨਹੀਂ, ਸਗੋਂ ਸਾਰੀਆਂ ਫੈਡਰੇਸ਼ਨਾਂ ਨੂੰ ਖੇਡ ਮੰਤਰਾਲੇ ਨੂੰ ਆਪਣੇ ਘੇਰੇ 'ਚ ਲੈਣਾ ਚਾਹੀਦਾ ਹੈ। ਇਹ ਸਥਿਤੀ ਸਿਰਫ਼ ਖ਼ਾਲੀ ਕੁਸ਼ਤੀ ਫੈਡਰੇਸ਼ਨ ਵਿੱਚ ਹੀ ਨਹੀਂ, ਹਰ ਪਾਸੇ ਹੈ। ਜੇਕਰ ਖੇਡ ਮੰਤਰਾਲਾ ਇਨ੍ਹਾਂ ਨੂੰ ਆਪਣੇ ਅਧੀਨ ਲੈ ਲਵੇ ਤਾਂ ਸੁਧਾਰ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News