ਕੋਚ ਜਸਪਾਲ ਰਾਣਾ ਨੇ ਭਾਰਤੀ ਰਾਸ਼ਟਰੀ ਰਾਈਫਲ ਸੰਘ ਦੀ ਚੋਣ ਨੀਤੀ ਦੀ ਕੀਤੀ ਆਲੋਚਨਾ
Monday, Aug 19, 2024 - 11:24 AM (IST)
ਨਵੀਂ ਦਿੱਲੀ, (ਭਾਸ਼ਾ)– ਪੈਰਿਸ ਓਲੰਪਿਕ ਵਿਚ ਦੋ ਸੋਨ ਤਮਗੇ ਜਿੱਤ ਕੇ ਇਤਿਹਾਸ ਰਚਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਦੇ ਕੋਚ ਜਸਪਾਲ ਰਾਣਾ ਨੇ ਰਾਸ਼ਟਰੀ ਸੰਘ ਦੀ ਲਗਾਤਾਰ ਬਦਲਦੀ ਓਲੰਪਿਕ ਚੋਣ ਨੀਤੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਸ ਨਾਲ ਅਤੀਤ ਵਿਚ ਕੁਝ ਸਭ ਤੋਂ ਹੋਣਹਾਰ ਪ੍ਰਤਿਭਾਵਾਂ ਨੂੰ ਨੁਕਸਾਨ ਹੋਇਆ ਹੈ ਤੇ ਜੇਕਰ ਇਸ ਵਿਚ ਸੁਧਾਰ ਨਹੀਂ ਕੀਤਾ ਗਿਆ ਤਾਂ ਅੱਗੇ ਵੀ ਅਜਿਹਾ ਹੁੰਦਾ ਰਹੇਗਾ। ਏਸ਼ੀਆਈ ਖੇਡਾਂ 2006 ਵਿਚ ਤਿੰਨ ਸੋਨ ਤਮਗੇ ਜਿੱਤਣ ਵਾਲੇ ਰਾਣਾ ਨੇ ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨ. ਅਾਰ. ਏ. ਆਈ.) ਦੀ ਆਪਣੀਆਂ ਨੀਤੀਆਂ ਵਿਚ ਆਖਰੀ ਸਮੇਂ ਵਿਚ ਬਦਲਾਅ ਕਰਨ ਦੀ ਨੀਤੀ ਦੀ ਆਲੋਚਨਾ ਕੀਤੀ।