ਮਹਿਲਾ ਕ੍ਰਿਕਟਰ ਦੀ ਮਦਦ ਲਈ ਉਤਰੇ ਗੰਭੀਰ, ਕੋਚ ਖਿਲਾਫ ਛੇੜਛਾੜ ਦਾ ਮਾਮਲਾ ਦਰਜ
Thursday, Jan 16, 2020 - 12:57 PM (IST)

ਸਪੋਰਟਸ ਡੈਸਕ— ਦਿੱਲੀ ਪੁਲਸ ਨੇ ਮਹਿਲਾ ਕ੍ਰਿਕਟਰ ਦੇ ਨਾਲ ਛੇੜਛਾੜ ਕਰਨ ਵਾਲੇ ਕੋਚ ਖਿਲਾਫ ਬੁੱਧਵਾਰ ਨੂੰ ਮਾਮਲਾ ਦਰਜ ਕਰ ਦਿੱਤਾ। ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਦੱਖਣੀ ਸਾਬਕਾ ਦਿੱਲੀ ਦੇ ਨਿਜਾਮੁੱਦੀਨ ਇਲਾਕੇ ਦਾ ਹੈ। ਪੂਰਬੀ ਦਿੱਲੀ ਦੇ ਸਾਂਸਦ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਕਿਹਾ ਕਿ ਇਸ ਮਾਮਲੇ 'ਚ ਇਕ ਕੁੜੀ ਨੇ ਉੁਨ੍ਹਾਂ ਨੂੰ ਮੁਲਾਕਾਤ ਕਰ ਮਦਦ ਮੰਗੀ ਸੀ।ਗੰਭੀਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਪੁਲਸ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ, ''ਕੁਝ ਦਿਨ ਪਹਿਲਾਂ, ਇਕ ਲੜਕੀ ਮੇਰੇ ਕੋਲ ਸ਼ਿਕਾਇਤ ਲੈ ਕੇ ਆਈ ਕਿ ਕ੍ਰਿਕਟ ਕੋਚ ਉਸ ਦਾ ਯੋਨ ਸ਼ੋਸ਼ਨ ਕਰ ਰਿਹਾ ਸੀ। ਉਹ (ਦੋਸ਼ੀ) ਹੁਣ ਸਲਾਖਾਂ ਦੇ ਪਿੱਛੇ ਹੈ ਅਤੇ ਉਸ ਲੜਕੀ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ ਤਾਂ ਕਿ ਉਹ ਇਸ ਕੌੜੇ ਅਨੁਭਵ ਤੋਂ ਬਾਹਰ ਆ ਸਕੇ। ਜਲਦ ਕਾਰਵਾਈ ਲਈ ਮਾਣਯੋਗ ਅਮਿਤ ਸ਼ਾਹ ਜੀ ਅਤੇ ਦਿੱਲੀ ਪੁਲਸ ਨੂੰ ਧੰਨਵਾਦ। ਸਾਨੂੰ ਰਾਕਸ਼ਸ ਵਰਗੇ ਅਜਿਹੇ ਲੋਕਾਂ ਲਈ ਕੋਈ ਸਹਿਨਸ਼ੀਲਤਾ ਨਹੀਂ ਰਖਣੀ ਚਾਹੀਦੀ ਹੈ।