ਕਪਤਾਨ ਅਤੇ ਕੋਚ ਦੇ ਪਰਤਣ ਤੋਂ ਬਾਅਦ ਭਾਰਤ ਦੇ ਵਿਸ਼ਵ ਕੱਪ ਪ੍ਰਦਰਸ਼ਨ ਦੀ ਸਮੀਖਿਆ ਕਰੇਗਾ ਸੀ. ਓ. ਏ.

07/13/2019 11:08:29 AM

ਲੰਡਨ— ਸੁਪਰੀਮ ਕੋਰਟ ਵਲੋਂ ਨਿਯੁਕਤ ਅਧਿਕਾਰੀਆਂ ਦੀ ਕਮੇਟੀ ਕੋਚ ਰਵੀ ਸ਼ਾਸਤਰੀ ਅਤੇ ਕਪਤਾਨ ਵਿਰਾਟ ਕੋਹਲੀ ਦੇ ਪਰਤਣ ਤੋਂ ਬਾਅਦ ਵਿਸ਼ਵ ਕੱਪ ਵਿਚ ਭਾਰਤ ਦੇ ਪ੍ਰਦਰਸ਼ਨ ਦੀ ਸਮੀਖਿਆ ਕਰੇਗੀ ਅਤੇ ਫੋਕਸ ਵੱਡੇ ਟੂਰਨਾਮੈਂਟਾਂ ਵਿਚ ਟੀਮ ਚੋਣ 'ਤੇ ਰਹੇਗਾ। ਵਿਨੋਦ ਰਾਏ ਦੀ ਪ੍ਰਧਾਨਗੀ ਵਾਲੀ ਕਮੇਟੀ ਪ੍ਰਮੁੱਖ ਚੋਣਕਾਰ ਐੱਮ. ਐੱਸ. ਕੇ. ਪ੍ਰਸਾਦ ਨਾਲ ਵੀ ਗੱਲ ਕਰੇਗੀ। ਕਮੇਟੀ ਵਿਚ ਡਾਇਨਾ ਇਡੁਲਿਜੀ ਅਤੇ ਲੈਫਟੀਨੈਂਟ ਜਨਰਲ (ਰਿਟਾ.) ਰਿਵ ਥੋੜਗੇ ਵੀ ਹਨ। ਰਾਏ ਨੇ ਕਿਹਾ, ਕਪਤਾਨ ਅਤੇ ਕੋਚ ਦੇ ਪਰਤਣ ਤੋਂ ਬਾਅਦ ਮੀਟਿੰਗ ਜ਼ਰੂਰੀ ਹੋਵੇਗੀ। ਮੈਂ ਮਿਤੀ ਅਤੇ ਸਮਾਂ ਨਹੀਂ ਦੱਸ ਸਕਦਾ ਪਰ ਅਸੀਂ ਉਨ੍ਹਾਂ ਨਾਲ ਗੱਲ ਕਰਾਂਗੇ। ਅਸੀਂ ਚੋਣ ਕਮੇਟੀ ਨਾਲ ਵੀ ਗੱਲ ਕਰਾਂਗੇ।''PunjabKesari

ਉਸ ਨੇ ਅੱਗੇ ਬਿਓਰਾ ਦੇਣ ਤੋਂ ਇਨਕਾਰ ਕਰ ਦਿੱਤਾ
ਪਲੇਅ ਆਫ ਪਲੇਅ ਆਫ ਹੁੰਦੈ, ਗਰੁੱਪ ਸਟੇਜ ਦਾ ਪ੍ਰਦਰਸ਼ਨ ਕੋਈ ਮਾਇਨੇ ਨਹੀਂ ਰੱਖਦਾ ਪਲੇਅ ਆਫ ਪਲੇਅ ਆਫ ਹੁੰਦਾ ਹੈ, ਜਿੱਥੇ ਸਮੀਕਰਣ ਵੱਖ ਹੁੰਦੇ ਹਨ, ਦਬਾਅ ਵੱਖ ਹੁੰਦੇ ਹਨ ਅਤੇ ਗਰੁੱਪ ਸਟੇਜ ਦਾ ਪ੍ਰਦਰਸ਼ਨ ਕੋਈ  ਮਾਇਨੇ ਨਹੀਂ ਰੱਖਦਾ। ਮਾਨਚੈਸਟਰ ਵਿਚ ਸੈਮੀਫਾਈਨਲ ਮੈਚ ਤੋਂ ਬਾਅਦ ਭਾਰਤ ਤੋਂ ਬਿਹਤਰ ਇਸ ਗੱਲ ਨੂੰ  ਕੌਣ ਜਾਣਗੇ। 2015 ਤੋਂ ਬਾਅਦ ਤੋਂ ਭਾਰਤ ਮਾਨੈਚਸਟਰ ਵਿਚ ਕਦੇ ਨਹੀਂ ਹਾਰਿਆ ਸੀ ਪਰ ਕਾਫੀ ਅਹਿਮ ਮੁਕਾਬਲੇ ਵਿਚ ਉਹ ਆਪਣੇ ਪੱਧਰ ਤੋਂ ਹੇਠਾਂ ਸੀ। ਸੈਮੀਫਾਈਨਲ ਵਿਚ ਆਸਾਧਾਰਨ ਦਬਾਅ ਹੁੰਦਾ ਹੈ ਅਤੇ ਕਈ ਵਾਰ ਤਾਂ ਫਾਈਨਲ ਤੋਂ ਵੀ ਵੱਧ।

PunjabKesari ਨਿਊਜ਼ੀਲੈਂਡ ਨੇ ਵੱਖ ਤਰ੍ਹਾਂ ਦੀ ਖੇਡ ਦਿਖਾਈ, ਜਦੋਂ ਉਹ ਬੱਲੇਬਾਜ਼ੀ  ਕਰ ਰਹੀ ਸੀ। ਬੁਮਰਾਹ ਦੀ ਅਗਵਾਈ ਵਿਚ ਭਾਰਤੀ ਗੇਂਦਬਾਜ਼ਾਂ ਨੇ ਉਨ੍ਹਾਂ ਨੂੰ ਲਗਾਤਾਰ ਦਬਾਅ ਵਿਚ ਬਣਾਈ ਰੱਖਿਆ ਸੀ। ਪੂਰੇ ਵਿਸ਼ਵ ਕੱਪ ਦੌਰਾਨ ਅਤੇ ਸ਼ਾਇਦ ਇਸ ਤੋਂ ਪਹਿਲਾਂ ਤੋਂ ਹੀ ਭਾਰਤੀ ਪ੍ਰਸ਼ੰਸਕਾਂ ਦੇ ਮਨ ਵਿਚ ਡਰ ਸੀ ਕਿ ਤਦ ਕੀ ਹੋਵੇਗਾ ਜੇਕਰ ਕੋਹਲੀ ਅਤੇ ਰੋਹਿਤ ਜਲਦੀ ਆਊਟ ਹੋ ਜਾਣ? ਖਾਸ ਤੌਰ 'ਤੇ ਧਵਨ ਦੇ ਜ਼ਖ਼ਮੀ ਹੋਣ ਤੋਂ ਬਾਅਦ ਅਤੇ ਇਹ ਹੋਇਆ ਵੀ ਮਹੱਤਵਪੂਰਨ ਮੈਚ ਵਿਚ। 5 ਦੌੜਾਂ 'ਤੇ 3 ਵਿਕਟਾਂ  ਗੁਆ ਦੇਣ ਤੋਂ ਬਾਅਦ ਭਾਰਤੀ ਟੀਮ ਲਈ ਵਾਪਸੀ ਕਰਨਾ ਕਾਫੀ ਮੁਸ਼ਕਿਲ ਸੀ। ਗਰੁੱਪ ਦੌਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਟੀਮ ਦੇ ਇਸ ਮੈਚ ਵਿਚ ਹੈਰਾਨ ਕਰਨ ਵਾਲੇ ਫੈਸਲੇ ਰਹੇ। ਧੋਨੀ ਨੂੰ ਦੇਰੀ ਨਾਲ ਭੇਜਣਾ ਸਭ ਤੋਂ ਵੱਡੀ ਭੁੱਲ ਸੀ। ਉਸ ਨੂੰ ਮਜ਼ਬੂਤੀ ਦੀ ਲੋੜ ਸੀ ਅਤੇ ਜੇਕਰ ਕੋਈ ਨੌਜਵਾਨ ਪੰਤ ਦਾ ਸਹੀ ਤਰ੍ਹਾਂ ਨਾਲ ਮਾਰਗਦਰਸ਼ਨ ਕਰ ਸਕਦਾ ਸੀ ਤਾਂ ਉਹ ਵੀ ਧੋਨੀ ਸੀ। ਸ਼ੰਮੀ ਨੂੰ ਵੀ ਬਾਹਰ ਰੱਖਣਾ ਸਮਝ ਤੋਂ ਪਰੇ ਰਿਹਾ।


Related News