ਟੈਨਿਸ ਖਿਡਾਰਣ ਦੇ ਕਤਲ ਮਾਮਲੇ 'ਚ ਨਵਾਂ ਮੋੜ, ਇਸ ਅਦਾਕਾਰ ਨਾਲ ਜੋੜਿਆ ਜਾ ਰਿਹੈ ਨਾਮ

Saturday, Jul 12, 2025 - 09:50 AM (IST)

ਟੈਨਿਸ ਖਿਡਾਰਣ ਦੇ ਕਤਲ ਮਾਮਲੇ 'ਚ ਨਵਾਂ ਮੋੜ, ਇਸ ਅਦਾਕਾਰ ਨਾਲ ਜੋੜਿਆ ਜਾ ਰਿਹੈ ਨਾਮ

ਦੁਬਈ (ਏਜੰਸੀ)- ਟੈਨਿਸ ਖਿਡਾਰਣ ਰਹੀ ਰਾਧਿਕਾ ਯਾਦਵ ਦੇ ਹਾਲੀਆ ਕਤਲ ਮਾਮਲੇ 'ਚ ਉਸਦੇ ਮਿਊਜ਼ਿਕ ਵੀਡੀਓ ਦੇ ਕੋ-ਐਕਟਰ ਇਨਾਮ-ਉਲ-ਹੱਕ ਨੇ ਆਪਣੇ ਉੱਤੇ ਲੱਗ ਰਹੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ। ਹੱਕ ਨੇ ਕਿਹਾ ਕਿ ਉਸਦਾ ਰਾਧਿਕਾ ਨਾਲ ਕੋਈ ਨਿਜੀ ਰਿਸ਼ਤਾ ਨਹੀਂ ਸੀ ਅਤੇ ਵੀਡੀਓ ਦੀ ਸ਼ੂਟ ਤੋਂ ਬਾਅਦ ਦੋਹਾਂ ਵਿਚ ਕੋਈ ਸੰਪਰਕ ਨਹੀਂ ਹੋਇਆ।

ਇਹ ਵੀ ਪੜ੍ਹੋ: 9 ਮਹੀਨਿਆਂ ਤੋਂ ਫਲੈਟ 'ਚ ਪਈ-ਪਈ ਸੜ ਗਈ ਅਦਾਕਾਰਾ ਦੀ ਲਾਸ਼, ਖੁੱਲ੍ਹਾ ਦਰਵਾਜ਼ਾ ਤਾਂ...

PunjabKesari

ਕੀ ਕਿਹਾ ਇਨਾਮ-ਉਲ-ਹੱਕ ਨੇ?

ਇਨਾਮ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਰਾਧਿਕਾ ਨੂੰ ਪਹਿਲੀ ਵਾਰੀ ਦਿੱਲੀ ਵਿਚ ਹੋਈ ਟੈਨਿਸ ਪ੍ਰੀਮੀਅਰ ਲੀਗ ਦੌਰਾਨ ਮਿਲਿਆ ਸੀ ਅਤੇ ਫਿਰ ਮਿਊਜ਼ਿਕ ਵੀਡੀਓ ਲਈ ਉਸਦੇ ਨਾਲ ਕੰਮ ਕੀਤਾ। ਉਹ ਮੇਰੇ ਲਈ ਸਿਰਫ਼ ਇਕ ਅਦਾਕਾਰਾ ਸੀ, ਜਿਸ ਨਾਲ ਮੈਂ ਮਿਊਜ਼ਿਕ ਵੀਡੀਓ ਵਿੱਚ ਕੰਮ ਕੀਤਾ। ਉਸ ਤੋਂ ਬਾਅਦ ਕਦੇ ਵੀ ਕੋਈ ਸੰਪਰਕ ਨਹੀਂ ਹੋਇਆ। ਉਨ੍ਹਾਂ ਨੂੰ ਸਿਰਫ਼ ਸ਼ੂਟ ਲਈ ਸੱਦਿਆ ਗਿਆ ਸੀ। ਉਸ ਨੇ ਅੱਗੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਉਸ ਦੇ ਅਤੇ ਹਾਧਿਕਾ ਵਿਚਕਾਰ ਰਿਸ਼ਤੇ ਨੂੰ ਲੈ ਕੇ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜੋ ਪੂਰੀ ਤਰ੍ਹਾਂ ਨਾਲ ਝੂਠੀਆਂ ਹਨ। ਰਾਧਿਕਾ ਅਤੇ ਮੇਰੇ ਵਿਚਕਾਰ ਨਾ ਤਾਂ ਕੋਈ ਦੋਸਤੀ ਸੀ ਅਤੇ ਨਾ ਹੀ ਕੋਈ ਰਿਸ਼ਤਾ।'

ਇਹ ਵੀ ਪੜ੍ਹੋ: ਸੁੱਕ ਕੇ ਤੀਲਾ ਹੋਏ ਕਰਨ ਜੌਹਰ, ਪਛਾਣਨਾ ਵੀ ਹੋਇਆ ਮੁਸ਼ਕਲ

PunjabKesari

ਕੋਈ ਧਾਰਮਿਕ ਕੋਣ ਨਹੀਂ

ਹੱਕ ਨੇ ਰਾਧਿਕਾ ਦੀ ਮੌਤ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਅਤੇ ਘਟਨਾ ਨੂੰ ਫਿਰਕੂ ਰੰਗ ਦੇਣ ਦੀਆਂ ਕੋਸ਼ਿਸ਼ਾਂ 'ਤੇ ਚਿੰਤਾ ਪ੍ਰਗਟ ਕੀਤੀ। ਉਸਨੇ ਅੱਗੇ ਕਿਹਾ, "ਇਸ ਘਟਨਾ ਨੂੰ ਹਿੰਦੂ-ਮੁਸਲਿਮ ਰੰਗ ਵੀ ਦਿੱਤਾ ਜਾ ਰਿਹਾ ਹੈ। ਮੈਨੂੰ ਨਹੀਂ ਪਤਾ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ। ਮੇਰਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ... ਰਾਧਿਕਾ ਦਾ ਕੋਈ ਸੋਸ਼ਲ ਮੀਡੀਆ ਅਕਾਊਂਟ ਨਹੀਂ ਹੈ। ਯੂਟਿਊਬ 'ਤੇ ਸਿਰਫ਼ ਇੱਕ ਵੀਡੀਓ ਕਲਿੱਪ ਹੈ, ਇਸ ਲਈ ਇਸਨੂੰ ਵਾਰ-ਵਾਰ ਹਾਈਲਾਈਟ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਵਿਆਹ ਤੋਂ ਪਹਿਲਾਂ ਹੀ ਪ੍ਰੈਗਨੈਂਟ ਹੋਈ ਬਾਲੀਵੁੱਡ ਦੀ ਇਹ ਹਸੀਨਾ, ਮਸ਼ਹੂਰ ਕ੍ਰਿਕਟਰ ਦਾ ਪੁੱਤ ਹੀ...

ਵੀਡੀਓ ਸ਼ੂਟ ਦੌਰਾਨ ਕੀ ਹੋਇਆ ਸੀ?

ਹੱਕ ਨੇ ਦੱਸਿਆ ਕਿ ਰਾਧਿਕਾ ਆਪਣੀ ਮਾਂ ਦੇ ਨਾਲ ਸ਼ੂਟ 'ਤੇ ਆਈ ਸੀ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਰਾਧਿਕਾ ਦੇ ਪਿਤਾ ਨੂੰ ਗੀਤ ਪਸੰਦ ਆਇਆ। ਰਾਧਿਕਾ ਨੇ ਫਿਲਮ ਇੰਡਸਟਰੀ ਵਿਚ ਕੰਮ ਕਰਨ ਦੀ ਇੱਛਾ ਵੀ ਜਤਾਈ ਸੀ।

ਇਹ ਵੀ ਪੜ੍ਹੋ: ਕੈਫੇ 'ਚ ਗੋਲੀਬਾਰੀ ਮਗਰੋਂ ਕਪਿਲ ਸ਼ਰਮਾ ਦਾ ਪਹਿਲਾ ਬਿਆਨ ਆਇਆ ਸਾਹਮਣੇ

ਪੁਲਸ ਜਾਂਚ ਵਿੱਚ ਸਹਿਯੋਗ ਲਈ ਤਿਆਰ

ਇਨਾਮ-ਉਲ-ਹੱਕ ਨੇ ਕਿਹਾ ਕਿ ਹਾਲੇ ਤੱਕ ਪੁਲਸ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ, ਪਰ ਜੇ ਸੰਪਰਕ ਕੀਤਾ ਜਾਂਦਾ ਹੈ, ਤਾਂ ਉਹ ਪੂਰਾ ਸਹਿਯੋਗ ਕਰਨਗੇ।

ਇਹ ਵੀ ਪੜ੍ਹੋ: ਕੌਣ ਹੈ ਕਪਿਲ ਸ਼ਰਮਾ ਦੇ ਰੈਸਟੋਰੈਂਟ 'ਤੇ ਗੋਲੀਆਂ ਚਲਾਉਣ ਵਾਲਾ ਹਰਜੀਤ ਲਾਡੀ? ਅਖਿਰ ਗਿਸ ਗੱਲ ਦੀ ਕੱਢੀ ਦੁਸ਼ਮਣੀ

ਪਿਤਾ ਨੇ ਕੀਤਾ ਰਾਧਿਕਾ ਦਾ ਕਤਲ 

ਰਾਧਿਕਾ ਯਾਦਵ (ਉਮਰ 25) ਦਾ ਕਤਲ ਉਸਦੇ ਪਿਤਾ ਦੀਪਕ ਯਾਦਵ ਵੱਲੋਂ ਹੀ ਕੀਤਾ ਗਿਆ ਹੈ। ਡਾਕਟਰ ਦੀਪਕ ਮਥੁਰ ਨੇ ਪੁਸ਼ਟੀ ਕੀਤੀ ਕਿ ਰਾਧਿਕਾ ਦੇ ਸਰੀਰ ਵਿਚੋਂ 4 ਗੋਲੀਆਂ ਬਰਾਮਦ ਹੋਈਆਂ। ਪੁਲਸ ਦੇ ਅਨੁਸਾਰ, ਪਿਤਾ ਆਪਣੀ ਧੀ ਵੱਲੋਂ ਚਲਾਈ ਜਾ ਰਹੀ ਟੈਨਿਸ ਅਕੈਡਮੀ ਤੋਂ ਖੁਸ਼ ਨਹੀਂ ਸੀ ਅਤੇ ਚਾਹੁੰਦੇ ਸੀ ਕਿ ਉਹ ਇਹ ਕੰਮ ਛੱਡ ਦੇਵੇ, ਕਿਉਂਕਿ ਪਰਿਵਾਰ ਦੀ ਸਥਿਤੀ ਆਰਥਿਕ ਤੌਰ 'ਤੇ ਸਹੀ ਹੈ। ਪੁਲਸ ਨੇ ਦੀਪਕ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅੱਗੇ ਦੀ ਪੁੱਛਗਿੱਛ ਲਈ ਉਸ ਨੂੰ ਇਕ ਦਿਨ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਪੁਲਸ ਮਿਊਜ਼ਿਕ ਵੀਡੀਓ ਅਤੇ ਹੋਰ ਡਿਜੀਟਲ ਸਬੂਤਾਂ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਪੁਜਾਰੀ ਨੇ ਬਿਊਟੀ Queen ਨਾਲ ਮੰਦਰ ਦੇ ਅੰਦਰ ਕੀਤੀ ਗੰਦੀ ਹਰਕਤ, ਮਾਡਲ ਨੇ ਕਿਹਾ- ਉਸ ਨੇ ਮੇਰੇ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News