ਸ਼ਾਕਿਬ ਦਾ IPL ’ਚ ਖੇਡਣ ਦਾ ਰਸਤਾ ਸਾਫ, BCB ਨੇ NOC ਬਰਕਰਾਰ ਰੱਖਣ ਦਾ ਫੈਸਲਾ ਲਿਆ
Saturday, Mar 27, 2021 - 01:32 AM (IST)
ਢਾਕਾ– ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਵਲੋਂ ਸ਼ੁੱਕਰਵਾਰ ਨੂੰ ਬੰਗਲਾਦੇਸ਼ ਦੇ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਦੇ ਆਈ. ਪੀ. ਐੱਲ. ਦੇ ਆਗਾਮੀ ਸੈਸ਼ਨ ਵਿਚ ਹਿੱਸਾ ਲੈਣ ਲਈ ਉਸ ਦੇ ਨੋ-ਆਬਜੈਕਸ਼ਨ ਸਰਟੀਫਿਕੇਟ (ਐੱਨ. ਓ. ਸੀ.) ਨੂੰ ਬਰਕਰਾਰ ਰੱਖਣ ਦੇ ਫੈਸਲੇ ਤੋਂ ਬਾਅਦ ਬੀ. ਸੀ. ਬੀ. ਤੇ ਸ਼ਾਕਿਬ ਵਿਚਾਲੇ ਸ਼੍ਰੀਲੰਕਾ ਵਿਰੁੱਧ ਟੈਸਟ ਸੀਰੀਜ਼ ਦੀ ਬਜਾਏ ਉਸਦੀ ਆਈ. ਪੀ. ਐੱਲ. ਵਿਚ ਮੌਜੂਦਗੀ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ਦੇ ਖਤਮ ਹੋਣ ਦੇ ਆਸਾਰ ਹਨ। ਬੋਰਡ ਦਾ ਇਹ ਆਖਰੀ ਫੈਸਲਾ ਉਸਦੇ ਵਲੋਂ ਦੋਵਾਂ ਪੱਖਾਂ ਵਿਚਾਲੇ ਵਿਵਾਦ ਤੋਂ ਬਾਅਦ ਸ਼ਾਕਿਬ ਨੂੰ ਦਿੱਤੀ ਗਈ ਐੱਨ. ਓ. ਸੀ. ’ਤੇ ਦੁਬਾਰਾ ਵਿਚਾਰ ਕਰਨ ਦੀ ਸੰਭਾਵਨਾ ਦੇ ਕੁਝ ਦਿਨਾਂ ਬਾਅਦ ਆਇਆ ਹੈ।
ਇਹ ਖ਼ਬਰ ਪੜ੍ਹੋ- ਭਾਰਤ ਨੇ ਇੰਗਲੈਂਡ ਵਿਰੁੱਧ ਕੀਤਾ ਇਕ ਵਾਰ ਫਿਰ 300 ਦਾ ਸਕੋਰ ਪਾਰ, ਬਣਾਇਆ ਇਹ ਰਿਕਾਰਡ
ਪਹਿਲਾਂ ਅਜਿਹਾ ਲੱਗ ਰਿਹਾ ਸੀ ਕਿ ਬੀ. ਸੀ. ਬੀ. ਸ਼ਾਇਦ ਸ਼ਾਕਿਬ ਨੂੰ ਐੱਨ. ਓ. ਸੀ. ਨਾ ਦੇਵੇ। ਦਰਅਸਲ ਸ਼ਾਕਿਬ ਨੇ ਬੀ. ਸੀ. ਬੀ. ਦੇ ਕ੍ਰਿਕਟ ਸੰਚਾਲਨ ਚੇਅਰਮੈਨ ਅਕਰਮ ਖਾਨ ’ਤੇ ਵੱਡਾ ਦੋਸ਼ ਲਾਇਆ ਸੀ। ਉਸ ਨੇ ਕਿਹਾ ਸੀ ਕਿ ਸ਼੍ਰੀਲੰਕਾ ਵਿਰੁੱਧ ਟੈਸਟ ਸੀਰੀਜ਼ ਵਿਚ ਖੇਡਣ ਦੀ ਬਜਾਏ ਆਈ. ਪੀ. ਐੱਲ. ਵਿਚ ਖੇਡਣ ਦੇ ਉਸਦੇ ਫੈਸਲੇ ਨੂੰ ਅਕਰਮ ਨੇ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ। ਇਸ ਤੋਂ ਬਾਅਦ ਸ਼ਾਕਿਬ ਦੀ ਆਈ. ਪੀ. ਐੱਲ. ਵਿਚ ਹਿੱਸੇਦਾਰੀ ’ਤੇ ਸ਼ੱਕ ਬਣ ਗਿਆ ਸੀ। ਬੀ. ਸੀ. ਬੀ. ਦੇ ਡਾਇਰੈਕਟਰ ਇਸਮਾਇਲ ਹੈਦਰ ਨੇ ਪੁਸ਼ਟੀ ਕੀਤੀ ਹੈ ਕਿ ਸ਼ਾਕਿਬ ਦੀ ਐੱਨ. ਓ. ਸੀ. ਵਿਚ ਕੋਈ ਬਦਲਾਅ ਨਹੀਂ ਹੋਵੇਗਾ ਤੇ ਉਹ ਆਈ. ਪੀ. ਐੱਲ. ਵਿਚ ਹਿੱਸਾ ਲੈ ਸਕਦਾ ਹੈ।
ਇਹ ਖ਼ਬਰ ਪੜ੍ਹੋ- IND v ENG : ਇੰਗਲੈਂਡ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ
ਜਾਣਕਾਰੀ ਮੁਤਾਬਕ ਸ਼ਾਕਿਬ ਆਪਣੀ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਟੀਮ ਵਿਚ ਸ਼ਾਮਲ ਹੋਣ ਲਈ 28 ਮਾਰਚ ਨੂੰ ਬੰਗਲਾਦੇਸ਼ ਤੋਂ ਭਾਰਤ ਰਵਾਨਾ ਹੋਵੇਗਾ ਤੇ ਟ੍ਰੇਨਿੰਗ ਲਈ ਉਪਲੱਬਧ ਹੋਣ ਤੋਂ ਪਹਿਲਾਂ ਸੱਤ ਦਿਨ ਦੇ ਜ਼ਰੂਰੀ ਇਕਾਂਤਵਾਸ ਵਿਚ ਰਹੇਗਾ। ਸ਼ਾਕਿਬ ਦੀ ਐੱਨ. ਓ. ਸੀ. 18 ਮਈ ਤਕ ਵੈਲਿਡ ਹੈ ਤੇ ਉਸਦੀ ਸ਼੍ਰੀਲੰਕਾ ਵਿਰੁੱਧ ਤਿੰਨ ਮੈਚਾਂ ਦੀ ਵਨ ਡੇ ਲੜੀ ਵਿਚ ਵਾਪਸੀ ਦੀ ਉਮੀਦ ਹੈ ਜਿਹੜੀ 20 ਮਈ ਤੋਂ ਸ਼ੁਰੂ ਹੋਵੇਗੀ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।