ਅੰਜੁਮ ਮੌਦਗਿਲ ਨੇ ਕੀਤਾ ਕਲੀਨ ਸਵੀਪ

09/15/2019 8:56:06 PM

ਨਵੀਂ ਦਿੱਲੀ— ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਜੇਤੂ ਅੰਜੁਮ ਮੌਦਗਿਲ ਨੇ ਇੱਥੇ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਵਿਚ ਮਹਿਲਾਵਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨ ਰਾਸ਼ਟਰੀ ਟ੍ਰਾਇਲ ਵਿਚ ਕਲੀਨ ਸਵੀਪ ਕਰ ਲਿਆ ਹੈ।
ਅੰਜੁਮ ਨੇ ਸ਼ਨੀਵਾਰ ਨੂੰ ਟੀ-ਟ੍ਰਾਇਲ ਜਿੱਤਿਆ ਸੀ ਤੇ ਐਤਵਾਰ ਨੂੰ ਉਸ ਨੇ ਟੀ-7 ਟ੍ਰਾਇਲ ਜਿੱਤ ਲਿਆ। ਪੰਜਾਬ ਦੀ ਅੰਜੁਮ ਨੇ ਇਸ ਤੋਂ ਪਹਿਲਾਂ ਰਾਈਫਲ ਪ੍ਰੋਨ ਵਿਚ ਟੀ-6 ਤੇ ਟੀ-7 ਟ੍ਰਾਇਲ ਵੀ ਜਿੱਤੇ ਸਨ। ਅੰਜੁਮ ਨੇ ਸ਼ਨੀਵਾਰ ਨੂੰ 456 ਦਾ ਸਕੋਰ ਕੀਤਾ ਸੀ ਜਦਕਿ ਅੱਜ ਉਸ ਨੇ 460.2 ਦਾ ਸਕੋਰ ਕੀਤਾ।


Gurdeep Singh

Content Editor

Related News