ਤੁਰਕੀ ’ਚ ਫੁੱਟਬਾਲ ਮੈਚ ਤੋਂ ਬਾਅਦ ਦਰਸ਼ਕਾਂ ਤੇ ਖਿਡਾਰੀਆਂ ਵਿਚਾਲੇ ਝੜਪ, ਪੁਲਸ ਨੇ 12 ਲੋਕਾਂ ਨੂੰ ਹਿਰਾਸਤ ’ਚ ਲਿਆ

Tuesday, Mar 19, 2024 - 12:22 PM (IST)

ਤੁਰਕੀ ’ਚ ਫੁੱਟਬਾਲ ਮੈਚ ਤੋਂ ਬਾਅਦ ਦਰਸ਼ਕਾਂ ਤੇ ਖਿਡਾਰੀਆਂ ਵਿਚਾਲੇ ਝੜਪ, ਪੁਲਸ ਨੇ 12 ਲੋਕਾਂ ਨੂੰ ਹਿਰਾਸਤ ’ਚ ਲਿਆ

ਅੰਕਾਰਾ (ਤੁਰਕੀ), (ਭਾਸ਼ਾ)- ਤੁਰਕੀ ’ਚ ਚੋਟੀ ਪੱਧਰ ਦੀ ਘਰੇਲੂ ਫੁੱਟਬਾਲ ਵਿਚ ਟ੍ਰੈਬਜੋਨਸਪੋਰ ਕਲੱਬ ਦੇ ਪ੍ਰਸ਼ੰਸਕਾਂ ਨੇ ਹਾਰ ਤੋਂ ਬਾਅਦ ਮੈਦਾਨ ’ਤੇ ਹਮਲਾ ਕਰ ਦਿੱਤਾ ਤੇ ਮਹਿਮਾਨ ਟੀਮ ਫੇਨੇਰਬਾਸ਼ ਦੇ ਖਿਡਾਰੀਆਂ ਨਾਲ ਹਿੰਸਕ ਝੜਪ ਵਿਚ ਉਲਝ ਗਏ।

‘ਤੁਰਕੀ ਸੁਪਰ ਲੀਗ’ ਮੈਚ ’ਚ ਐਤਵਾਰ ਨੂੰ ਫੇਨੇਰਬਾਸ਼ ਦੇ ਖਿਡਾਰੀਆਂ ਨੇ ਜਿਵੇਂ ਹੀ ਟ੍ਰੈਬਜੋਨਸਪੋਰ ’ਤੇ 3-2 ਦੀ ਜਿੱਤ ਦਾ ਜਸ਼ਨ ਮਨਾਉਣਾ ਸ਼ੁਰੂ ਕੀਤਾ, ਘਰੇਲੂ ਟੀਮ ਦੇ ਪ੍ਰਸ਼ੰਸਕ ਮੈਦਾਨ ’ਤੇ ਆ ਗਏ। ਰਿਪੋਰਟ ਅਨੁਸਾਰ ਫੇਨੇਰਬਾਸ਼ ਦੇ ਖਿਡਾਰੀਆਂ ਤੇ ਦਰਸ਼ਕਾਂ ਵਿਚਾਲੇ ਇਸ ਤੋਂ ਬਾਅਦ ਹਿੰਸਕ ਝੜਪ ਸ਼ੁਰੂ ਹੋ ਗਈ। ਇਸ ਵਿਚਾਲੇ ਸੁਰੱਖਿਆ ਕਰਮਚਾਰੀਆਂ ਨੇ ਖਿਡਾਰੀਆਂ ਨੂੰ ਡ੍ਰੈਸਿੰਗ ਰੂਮ ਤਕ ਪਹੁੰਚਾਉਣ ’ਚ ਮਦਦ ਕੀਤੀ। ਗ੍ਰਹਿ ਮੰਤਰੀ ਅਲੀ ਯੇਰਿਲਕਾਯਾ ਨੇ ਕਿਹਾ ਕਿ ਪੁਲਸ ਨੇ ਹਿੰਸਾ ਦੇ ਸਿਲਸਿਲੇ ਵਿਚ 12 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ।


author

Tarsem Singh

Content Editor

Related News