ਮਹਿਲਾ ਰੈਸਲਰ ਲਾਨਾ ਦਾ ਦਾਅਵਾ-ਮੇਰੇ ਕਾਰਨ ਵਧਦੀ ਹੈ WWE ਦੀ TRP

Friday, May 10, 2019 - 03:17 AM (IST)

ਮਹਿਲਾ ਰੈਸਲਰ ਲਾਨਾ ਦਾ ਦਾਅਵਾ-ਮੇਰੇ ਕਾਰਨ ਵਧਦੀ ਹੈ WWE ਦੀ TRP

ਨਵੀਂ ਦਿੱਲੀ - ਡਬਲਯੂ. ਡਬਲਯੂ. ਈ. ਦੀ ਮਹਿਲਾ ਰੈਸਲਰ ਲਾਨਾ ਨੂੰ ਲੱਗਦਾ ਹੈ ਕਿ ਉਸ ਨੂੰ ਆਪਣੇ ਰੂਪ 'ਤੇ ਘੁਮੰਡ ਹੋ ਗਿਆ ਹੈ ਤਾਂ ਹੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਪੋਸਟ ਕਰ ਕੇ 'ਸਮੈਕਡਾਊਨ' ਨੂੰ ਸਾਫ ਹੀ ਲਿਖ ਦਿੱਤਾ, ''ਜਦੋਂ ਤੁਹਾਡੀ ਰੇਟਿੰਗ ਡਾਊਨ ਹੋਵੇ ਤਾਂ ਮੈਨੂੰ ਕਾਲ ਕਰ ਲਿਓ।'' ਬੈਲਕ ਬਿਕਨੀ ਪਹਿਨੇ ਲਾਨਾ ਨੇ ਆਪਣੀ ਪੋਸਟ ਵਿਚ ਲਿਖਿਆ, ''ਮੇਰੇ ਬਿਨਾਂ ਕੋਈ ਵੀ ਸਮੈਕਡਾਊਨ ਲਾਈਵ, ਰਾਅ ਤੇ ਮਨੀ ਇਨ ਦਿ ਬੈਂਕ ਈਵੈਂਟ ਨੂੰ ਹਿੱਟ ਨਹੀਂ ਕਰਵਾ ਸਕਦਾ।''

PunjabKesariPunjabKesari
ਲਾਨਾ ਨੇ ਇਸ ਤੋਂ ਪਹਿਲਾਂ ਰੌਂਡਾ ਰਾਊਜ਼ੀ ਨਾਲ ਵਿਵਾਦ ਨੂੰ ਲੈ ਕੇ ਸੁਰਖੀਆਂ ਬਟੋਰੀਆਂ ਸਨ। ਲਾਨਾ ਨੇ ਰੌਂਡਾ ਨੂੰ ਓਵਰਟੇਕ (ਲੋੜ ਤੋਂ ਵੱਧ ਪ੍ਰਚਾਰ) ਦਾ ਨੋਟਿਸ ਦਿੱਤਾ ਸੀ। ਲਾਨਾ ਨੇ ਸੋਸ਼ਲ ਮੀਡੀਆ 'ਤੇ ਪਾਈ ਇਕ ਪੋਸਟ ਵਿਚ ਲਿਖਿਆ ਸੀ, ''ਰੌਂਡਾ ਮੈਨੂੰ ਪਤਾ ਹੈ ਕਿ ਤੂੰ ਬੈੱਡਰੈਸਟ ਵੂਮੈਨ ਆਫ ਦਿ ਪਲੈਨਟ ਹੈ, ਇਸਦਾ ਮੈਨੂੰ ਮਾਣ ਹੈ ਪਰ ਤੂੰ ਰਿਐਲਿਟੀ ਸਟਾਰ ਨਹੀਂ ਹੈ। ਤੂੰ ਕਦੇ ਵੀ ਮੇਰੀ ਤਰ੍ਹਾਂ ਲੋਕਾਂ ਦਾ ਮਨੋਰੰਜਨ ਨਹੀਂ ਕਰ ਸਕਦੀ।''

PunjabKesariPunjabKesari
ਲਾਨਾ ਬੀਤੇ ਦਿਨੀਂ ਉਦੋਂ ਚਰਚਾ ਵਿਚ ਆਈ ਸੀ, ਜਦੋਂ ਉਸਦੇ ਸਨੈਪਚੈਟ ਵਿਚ ਇਕ ਐਡਲਟ ਫਿਲਮ ਅਪਲੋਡ ਹੋ ਗਈ ਸੀ। ਵੀਡੀਓ ਦੇਖ ਕੇ ਪਹਿਲੀ ਨਜ਼ਰ ਵਿਚ ਲੱਗਾ ਕਿ ਇਹ ਲਾਨਾ ਦੀ ਹੋ ਸਕਦੀ ਹੈ ਪਰ ਉਸ ਵਿਚ ਕਿਸੇ ਦਾ ਚਿਹਰਾ ਨਹੀਂ ਦਿਖਾਇਆ ਗਿਆ ਸੀ ਤਾਂ ਸਾਫ ਹੋ ਗਿਆ ਕਿ ਕਿਸੇ ਨੇ ਲਾਨਾ ਦਾ ਅਕਾਊਂਟ ਹੈਕ ਕਰ ਕੇ ਇਹ ਸ਼ਰਾਰਤ ਕੀਤੀ ਹੈ। ਜ਼ਿਕਰਯੋਗ ਹੈ ਕਿ ਲਾਨਾ ਨੇ ਖੁਦ ਵੀ ਉਕਤ ਪੋਸਟ ਦਾ ਮਜ਼ਾਕ ਬਣਾਇਆ ਸੀ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਫੋਟੋ ਅਪਲੋਡ ਕਰ ਕੇ ਉਕਤ ਘਟਨਾਕ੍ਰਮ ਨੂੰ ਬੇਹੱਦ ਘਟੀਆ ਦੱਸਿਆ ਸੀ। 

PunjabKesariPunjabKesariPunjabKesari


author

Gurdeep Singh

Content Editor

Related News