ਸਾਲਾਹ ਨੂੰ ਚੇਚਨੀਆ ਦੀ ਮਾਨਦ ਨਾਗਰਿਕਤਾ
Sunday, Jun 24, 2018 - 03:01 AM (IST)

ਮਾਸਕੋ-ਮਿਸਰ ਦੀ ਟੀਮ ਦੇ ਵਿਸ਼ਵ ਕੱਪ 'ਤੋਂ ਬਾਹਰ ਹੋਣ ਤੋਂ ਬਾਅਦ ਟੀਮ ਦੇ ਸਟਾਰ ਖਿਡਾਰੀ ਮੁਹੰਮਦ ਸਾਲਾਹ ਨੂੰ ਚੇਚਨੀਆ ਦੀ ਮਾਨਦ ਨਾਗਰਿਕਤਾ ਦਿੱਤੀ ਗਈ ਹੈ।ਚੇਚਨੀਆ ਦੇ ਨੇਤਾ ਰਮਜਾਨ ਕਾਦਿਰੋਵ ਨੇ ਲਿਖਿਆ ਹੈ ਕਿ ਉਨ੍ਹਾਂ ਨੇ ਲੀਵਰਪੂਲ ਦੇ ਸਟਾਰ ਸਾਲਾਹ ਨੂੰ ਮਾਨਦ ਨਾਗਰਿਕਤਾ ਦਿੱਤੀ ਹੈ। ਕਾਦਿਰੋਵ ਨੇ ਡਿਨਰ ਲਈ ਮਿਸਰ ਦੀ ਟੀਮ ਦੀ ਮੇਜ਼ਬਾਨੀ ਦੌਰਾਨ ਸਾਲਾਹ ਨੂੰ ਇਹ ਤੋਹਫਾ ਦਿੱਤਾ ਹੈ। ਮਿਸਰ ਦੀ ਟੀਮ ਦਾ ਵਿਸ਼ਵ ਕੱਪ ਟ੍ਰੇਨਿੰਗ ਬੇਸ ਚੇਚਨੀਆ ਦੀ ਰਾਜਧਾਨੀ ਗ੍ਰੇਜਨੀ ਸੀ।