20 ਸਾਲਾਂ ''ਚ ਪਹਿਲੀ ਵਾਰ WWE ਦੀ ਵੀਡੀਓ ਗੇਮ ''ਚ ਦਿਸੇਗੀ ਚਾਇਨਾ
Tuesday, Aug 06, 2019 - 07:09 PM (IST)

ਨਵੀਂ ਦਿੱਲੀ : ਸਾਬਕਾ ਰੈਸਲਰ ਚਾਇਨਾ 20 ਸਾਲ ਵਿਚ ਪਹਿਲੀ ਵਾਰ ਵਰਲਡ ਰੈਸਲਿੰਗ ਇੰਟਰਟੇਨਮੈਂਟ ਅਰਥਾਤ ਡਬਲਯੂ. ਡਬਲਯੂ. ਈ. ਦੀ ਸਾਲ 2020 ਦੀ ਵੀਡੀਓ ਵਿਚ ਗੇਮ ਵਿਚ ਦਿਸੇਗੀ। 2016 ਵਿਚ ਸ਼ੱਕੀ ਹਾਲਾਤ ਵਿਚ ਆਪਣੇ ਘਰ ਵਿਚ ਮ੍ਰਿਤਕ ਮਿਲੀ ਚਾਇਨਾ ਡਬਲਯੂ. ਡਬਲਯੂ. ਈ. ਆਫੀਸ਼ੀਅਲ ਨਾਲ ਵਿਵਾਦ ਤੋਂ ਬਾਅਦ ਪੋਨਰ ਇੰਡਸਟ੍ਰੀਜ਼ ਨਾਲ ਜੁੜ ਗਈ ਸੀ ਪਰ ਇਸ ਸਾਲ ਡਬਲਯੂ. ਡਬਲਯੂ. ਈ. ਮੈਨੇਜਮੈਂਟ ਨੇ ਉਸਦੇ ਨਾਲ ਹੋਏ ਸਾਰੇ ਗਿਲੇ-ਸ਼ਿਕਵੇ ਭੁੱਲ ਕੇ ਉਸ ਨੇ ਆਪਣੇ ਹਾਲ ਆਫ ਫੇਮ ਵਿਚ ਚੁਣਿਆ । 22 ਅਕਤੂਬਰ ਤੋਂ ਉਪਲੱਬਧ ਹੋਣ ਵਾਲੀ ਇਸ ਵੀਡੀਓ ਗੇਮ ਦੀ ਖਾਸ ਗੱਲ ਇਹ ਵੀ ਹੈ ਕਿ ਇਸਦੇ ਕਵਰ 'ਤੇ ਰੋਮਨ ਰੇਂਜ ਤੇ ਮਹਿਲਾ ਰੈਸਲਰ ਬੈਕੀ ਲਿੰਚ ਵੀ ਜਗ੍ਹਾ ਬਣਾਉਣ ਵਿਚ ਸਫਲ ਹੋਏ। ਚਾਇਨਾ ਦੀ ਆਪਣੇ ਰੈਸਲਿੰਗ ਕਰੀਅਰ ਦੇ ਸ਼ੁਰੂਆਤੀ ਸਾਲਾਂ ਵਿਚ ਮੌਜੂਦਾ ਡਬਲਯੂ. ਡਬਲਯੂ. ਈ. ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਟ੍ਰਿਪਲ ਐੱਚ ਨਾਲ ਖੂਬ ਨੇੜਤਾ ਸੀ।
ਟ੍ਰਿਪਲ ਐੱਚ ਨੇ ਚਾਇਨਾ ਤੋਂ ਵੱਖ ਹੋਣ ਦੇ ਤਿੰਨ ਸਾਲ ਬਾਅਦ ਹੀ ਡਬਲਯੂ. ਡਬਲਯੂ. ਈ. ਚੇਅਰਮੈਨ ਵਿੰਸ ਮੈਕਮੋਹਨ ਦੀ ਬੇਟੀ ਸਟੈਫਨੀ ਨਾਲ ਵਿਆਹ ਕਰ ਲਿਆ ਸੀ। ਇਸ ਤੋਂ ਬਾਅਦ ਚਾਇਨਾ ਦੀ ਰਿੰਗ ਵਿਚ ਵਾਪਸੀ ਮੁਸ਼ਕਿਲ ਹੋ ਗਈ। ਮਜਬੂਰ ਹੋ ਕੇ ਉਸ ਨੂੰ ਪੋਰਨ ਇੰਡਸਟ੍ਰੀਜ਼ ਚੁਣਨੀ ਪਈ ਪਰ ਕੁਝ ਸਮਾਂ ਪਹਿਲਾਂ ਚਾਇਨਾ ਦੀ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਡਬਲਯੂ. ਡਬਲਯੂ. ਈ. ਮੈਨੇਜਮੈਂਟ ਨੇ ਉਨ੍ਹਾਂ ਦੇ ਪ੍ਰਤੀ ਨਰਮੀ ਬਰਤ ਲਈ ਸੀ। ਚਾਇਨਾ ਨੂੰ ਨਾ ਸਿਰਫ ਡਬਲਯੂ. ਡਬਲਯੂ. ਈ. ਵਲੋਂ ਸ਼ਰਧਾਂਜਲੀ ਦਿੱਤੀ ਗਈ, ਨਾਲ ਹੀ ਨਾਲ ਉਸ ਨੇ ਹਾਲ ਆਫ ਫੇਮ ਵਿਚ ਵੀ ਸ਼ਾਮਲ ਕਰ ਲਿਆ ਗਿਆ ਸੀ।