ਚਰਚਿਲ ਬ੍ਰਦਰਜ਼ ਨੇ ਪੰਜਾਬ ਐੱਫ. ਸੀ. ਨੂੰ 3-0 ਨਾਲ ਹਰਾਇਆ
Sunday, Dec 01, 2019 - 09:48 PM (IST)

ਫਾਤੇਰਦਾ- ਲਾਲਖਾਪੂਈਮਾਵਿਆ ਦੇ 2 ਸ਼ਾਨਦਾਰ ਗੋਲਾਂ ਦੀ ਮਦਦ ਨਾਲ ਚਰਚਿਲ ਬ੍ਰਦਰਜ਼ ਨੇ ਪੰਜਾਬ ਐੱਫ. ਸੀ. ਨੂੰ ਐਤਵਾਰ ਨੂੰ 3-0 ਨਾਲ ਹਰਾ ਕੇ 13ਵੀਂ ਹੀਰੋ ਆਈ ਲੀਗ ਫੁੱਟਬਾਲ ਚੈਂਪੀਅਨਸ਼ਿਪ ਵਿਚ ਪੂਰੇ ਤਿੰਨ ਅੰਕ ਹਾਸਲ ਕੀਤੇ। ਮਾਵੀਆ ਨੇ ਪਹਿਲੇ ਹਾਫ ਦੇ ਇੰਜਰੀ ਸਮੇਂ 'ਚ ਚਰਚਿਲ ਦਾ ਪਹਿਲਾ ਗੋਲ ਕੀਤਾ ਜਦਕਿ ਪਲਾਜ਼ਾ ਨੇ 70ਵੇਂ ਮਿੰਟ ਦੇ ਗੋਲ ਨਾਲ ਚਰਚਿਲ ਦੀ ਬੜ੍ਹਤ ਨੂੰ 2-0 ਕਰ ਦਿੱਤੀ। ਮਾਵੀਆ ਨੇ 81ਵੇਂ ਮਿੰਟ 'ਚ ਆਪਣਾ ਦੂਜਾ ਤੇ ਚਰਚਿਲ ਦਾ ਤੀਜਾ ਗੋਲ ਕੀਤਾ। ਮਾਵੀਆ ਨੂੰ 'ਹੀਰੋ ਪਲੇਅਰ ਆਫ ਦਿ ਮੈਚ' ਦਾ ਪੁਰਸਕਾਰ ਮਿਲਿਆ।