ਡੈਨਮਾਰਕ ਦੇ ਕ੍ਰਿਸ਼ਚੀਅਨ ਐਰਿਕਸਨ ਦੀ ਹਾਲਤ ਸਥਿਰ, ਹਸਪਤਾਲ ’ਚ ਚਲ ਰਿਹੈ ਇਲਾਜ
Sunday, Jun 13, 2021 - 06:12 PM (IST)
ਸਪੋਰਟਸ ਡੈਸਕ— ਫ਼ਿਨਲੈਂਡ ਖ਼ਿਲਾਫ਼ ਸ਼ਨੀਵਾਰ ਨੂੰ ਯੂਰੋ 2020 ਦੇ ਆਪਣੇ ਸ਼ੁਰੂਆਤੀ ਮੈਚ ਦੇ ਦੌਰਾਨ ਡਿੱਗਣ ਦੀ ਵਜ੍ਹਾ ਨਾਲ ਸੱਟ ਦਾ ਸ਼ਿਕਰ ਹੋਣ ਵਾਲੇ ਡੈਨਮਾਰਕ ਦੇ ਇੰਟਰ ਮਿਲਾਨ ਦੇ ਸਟਾਰ ਖਿਡਾਰੀ ਕ੍ਰਿਸ਼ਚੀਅਨ ਐਰਿਕਸਨ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਫ਼ਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਹੈ। ਡੇਨਿਸ਼ ਫ਼ੁੱਟਬਾਲ ਸੰਘ (ਡੀ. ਬੀ. ਯੂ.) ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਡੀ. ਬੀ. ਯੂ. ਨੇ ਜਾਰੀ ਬਿਆਨ ’ਚ ਕਿਹਾ ਕਿ ਸਵੇਰੇ ਅਸੀਂ ਕ੍ਰਿਸ਼ਚੀਅਨ ਐਰਿਕਸਨ ਨਾਲ ਗੱਲ ਕੀਤੀ ਸੀ ਜਿਨ੍ਹਾਂ ਨੂੰ ਉਨ੍ਹਾਂ ਦੇ ਸਾਥੀਆਂ ਨੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਨੂੰ ਅੱਗੇ ਦੇ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਧੋਨੀ ਸੰਨਿਆਸ ਤੋਂ ਬਾਅਦ ਵੀ ਕਰਦੇ ਹਨ ਰਿਕਾਰਡ ਤੋੜ ਕਮਾਈ, ਕ੍ਰਿਕਟ ਤੋਂ ਇਲਾਵਾ ਇੱਥੋਂ ਹੁੰਦੀ ਹੈ ਮੋਟੀ ਆਮਦਨ
ਜ਼ਿਕਰਯੋਗ ਹੈ ਕਿ ਸ਼ਨੀਵਾਰ ਸ਼ਾਮ ਫ਼ਿਨਲੈਂਡ ਦੇ ਖ਼ਿਲਾਫ਼ ਆਪਣੇ ਯੂਰੋ 2020 ਦੇ ਸ਼ੁਰੂਆਤੀ ਮੈਚ ਦੇ ਦੌਰਾਨ ਦੁਬਾਰਾ ਥੋ੍ਰਅ ਲੈਣ ਦੀ ਕੋਸ਼ਿਸ਼ ਦੇ ਦੌਰਾਨ ਐਰਿਕਸਨ ਪਿੱਚ ’ਤੇ ਡਿੱਗ ਗਏ ਸਨ। ਡੈਨਮਾਰਕ ਟੀਮ ਦੇ ਕਪਤਾਨ ਸਾਈਮਨ ਕਾਜਰ ਨੇ ਆਪਣੇ ਸਾਥੀ ਨੂੰ ਤੁਰੰਤ ਮੈਡੀਕਲ ਮਦਦ ਦੇਣ ਦੇ ਬਾਅਦ ਕਾਫ਼ੀ ਸ਼ਲਾਘਾ ਪ੍ਰਾਪਤ ਕੀਤੀ। ਸ਼ੁਰੂਆਤ ’ਚ ਮੈਡੀਕਲ ਟੀਮ ਦੇ ਮੈਂਬਰਾਂ ਨੇ ਐਰਿਕਸਨ ਨੂੰ ਸੀ. ਪੀ. ਆਰ. (ਕਾਰਡੀਓਪਲਮੋਨਰੀ ਰਿਸਸਕੀਟੇਸ਼ਨ) ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੇ ਚਲਦੇ ਦੋਵੇਂ ਟੀਮਾਂ ਕਾਫ਼ੀ ਦੇਰ ਬਾਅਦ ਮੈਚ ਦਾ ਦੂਜਾ ਹਾਫ਼ ਖੇਡਣ ਮੈਦਾਨ ’ਤੇ ਉਤਰੀਆਂ ਸਨ। ਸਟ੍ਰਾਈਕਰ ਜੋਏਲ ਪੋਹਜਾਨਪਾਲੋ ਦੇ 60ਵੇਂ ਮਿੰਟ ’ਚ ਕੀਤੇ ਗਏ ਗੋਲ ਦੀ ਬਦੌਲਤ ਫ਼ਿਨਲੈਂਡ ਨੇ ਮੈਚ ’ਚ 1-0 ਨਾਲ ਜਿੱਤ ਦਰਜ ਕੀਤੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।