ਕ੍ਰਿਸ ਗੇਲ ਨੇ ਪੂਰੇ ਕੀਤੇ ਟੀ-20 ਕ੍ਰਿਕਟ ''ਚ 1000 ਛੱਕੇ

Friday, Oct 30, 2020 - 09:43 PM (IST)

ਕ੍ਰਿਸ ਗੇਲ ਨੇ ਪੂਰੇ ਕੀਤੇ ਟੀ-20 ਕ੍ਰਿਕਟ ''ਚ 1000 ਛੱਕੇ

ਆਬੂ ਧਾਬੀ- ਵੈਸਟਇੰਡੀਜ਼ ਦੇ ਦਿੱਗਜ ਕ੍ਰਿਕਟਰ ਕ੍ਰਿਸ ਗੇਲ ਨੇ ਟੀ-20 ਕ੍ਰਿਕਟ 'ਚ 1000 ਛੱਕੇ ਪੂਰੇ ਕਰ ਲਏ ਹਨ। ਗੇਲ ਨੇ ਇਹ ਰਿਕਾਰਡ ਰਾਜਸਥਾਨ ਰਾਇਲਜ਼ ਦੇ ਵਿਰੁੱਧ ਆਈ. ਪੀ. ਐੱਲ. 'ਚ ਆਬੂ ਧਾਬੀ ਦੇ ਮੈਦਾਨ 'ਤੇ ਬਣਾਇਆ। ਗੇਲ ਨੇ ਜਦੋ ਆਪਣੀ ਧਮਾਕੇਦਾਰ ਪਾਰੀ ਦੇ ਦੌਰਾਨ 7ਵਾਂ ਛੱਕਾ ਮਾਰਿਆ ਤਾਂ ਇਸ ਦੇ ਨਾਲ ਹੀ ਉਹ ਕ੍ਰਿਕਟ ਜਗਤ ਦੇ ਅਜਿਹੇ ਪਹਿਲੇ ਕ੍ਰਿਕਟਰ ਬਣ ਗਏ ਹਨ, ਜਿਨ੍ਹਾਂ ਨੇ 1000 ਛੱਕੇ ਮਾਰੇ ਹਨ। ਦੱਸ ਦੇਈਏ ਕਿ ਗੇਲ ਆਈ. ਪੀ. ਐੱਲ. 'ਚ ਵੀ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ 'ਚ ਟਾਪ 'ਤੇ ਹਨ। ਦੇਖੋ ਗੇਲ ਦੇ ਰਿਕਾਰਡ-

PunjabKesari
ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਛੱਕੇ ਮਾਰਨ ਵਾਲੇ ਖਿਡਾਰੀ-
1001 ਕ੍ਰਿਸ ਗੇਲ
690 ਕਿਰੋਨ ਪੋਲਾਰਡ
485 ਬ੍ਰੈਂਡਨ ਮੈੱਕੁਲਮ
467 ਸ਼ੇਨ ਵਾਟਸਨ
477 ਆਂਦਰੇ ਰਸੇਲ

PunjabKesari
ਕ੍ਰਿਸ ਗੇਲ 1000 ਛੱਕਿਆਂ ਤੱਕ ਪਹੁੰਚਣ 'ਤੇ
ਮੈਚ- 410
ਪਾਰੀਆਂ- 402
ਅਜੇਤੂ- 48
ਦੌੜਾਂ- 13572
ਟਾਪ ਸਕੋਰ-175
ਔਸਤ-39
ਸਟ੍ਰਾਈਕ ਰੇਟ-147
ਸੈਂਕੜੇ-22
ਅਰਧ ਸੈਂਕੜੇ-85
ਜ਼ੀਰੋ-27
ਚੌਕੇ-1042
ਛੱਕੇ- 1000

PunjabKesari
ਆਈ. ਪੀ. ਐੱਲ. 'ਚ ਵੀ ਟਾਪ 'ਤੇ ਹੈ ਕ੍ਰਿਸ ਗੇਲ
349 ਕ੍ਰਿਸ ਗੇਲ
231 ਏ ਬੀ ਡਿਵੀਲੀਅਰਸ
216 ਮਹਿੰਦਰ ਸਿੰਘ ਧੋਨੀ
209 ਰੋਹਿਤ ਸ਼ਰਮਾ
200 ਵਿਰਾਟ ਕੋਹਲੀ


author

Gurdeep Singh

Content Editor

Related News