ਕ੍ਰਿਸ ਗੇਲ ਨੇ ਫੜਿਆ ਅਜਿਹਾ ਕੈਚ ਕਿ ਵੀਡੀਓ ਵੇਖੇ ਬਿਨਾ ਨਹੀਂ ਹੋਵੇਗਾ ਯਕੀਨ

Thursday, Jul 19, 2018 - 01:25 PM (IST)

ਨਵੀਂ ਦਿੱਲੀ— ਕ੍ਰਿਸ ਗੇਲ ਆਪਣੀ ਸ਼ਾਨਦਾਰ ਬੱਲੇਬਾਜ਼ੀ ਦੇ ਲਈ ਮਸ਼ਹੂਰ ਹਨ, ਪਰ ਇਸ ਤੋਂ ਇਲਾਵਾ ਉਹ ਆਪਣੀ ਫੀਲਡਿੰਗ ਦੇ ਕਾਰਨ ਵੀ ਸੁਰਖੀਆਂ 'ਚ ਰਹਿੰਦੇ ਹਨ। ਕ੍ਰਿਸ ਗੇਲ ਅਜਿਹੇ ਕ੍ਰਿਕਟਰ ਹਨ ਜੋ ਮੁਸ਼ਕਲ ਕੈਚ ਨੂੰ ਵੀ ਫੜਨ 'ਚ ਦੇਰੀ ਨਹੀ ਕਰਦੇ। ਗੇਲ ਨੇ ਗਲੋਬਲ ਟੀ-20 ਲੀਗ ਦੇ ਫਾਈਨਲ ਮੈਚ ਦੇ ਦੌਰਾਨ ਵੀ ਇਕ ਅਜਿਹਾ ਕੈਚ ਫੜਿਆ, ਜਿਸ ਦਾ ਵੀਡੀਓ ਦੇਖਣ ਦੇ ਬਾਅਦ ਵੀ ਤੁਹਾਨੂੰ ਯਕੀਨ ਨਹੀਂ ਹੋਵੇਗਾ।
PunjabKesari
ਵੇਨਕੂਵਰ ਨਾਈਟਸ ਅਤੇ ਵਿੰਡੀਜ਼ ਬੀ ਵਿਚਾਲੇ ਫਾਈਨਲ ਮੁਕਾਬਲਾ ਖੇਡਿਆ ਗਿਆ। ਇਸ ਦੌਰਾਨ ਗੇਲ ਨੇ ਆਪਣੇ ਵਿਰੋਧੀ ਕੇਵਮ ਹਾਜ ਦਾ ਕੈਚ ਇਕ ਹੱਥ ਨਾਲ ਫੜਿਆ। ਉਨ੍ਹਾਂ ਨੇ ਇਹ ਕੈਚ ਮੈਚ ਦੇ 14ਵੇਂ ਓਵਰ ਦੀ ਆਖਰੀ ਗੇਂਦ 'ਤੇ ਫੜਿਆ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਫਵਾਦ ਗੇਂਦਬਾਜ਼ੀ ਕਰ ਰਹੇ ਹਨ ਅਤੇ ਗੇਲ ਸਲਿਪ 'ਤੇ ਖੜੇ ਹਨ। ਗੇਂਦ ਜਿਵੇਂ ਹੀ ਘੁੰਮਦੀ ਹੋਈ ਹਾਜ ਦੇ ਕੋਲ ਆਉਂਦੀ ਹੈ ਤਾਂ ਬੱਲੇ ਦਾ ਐਜ ਲੈ ਕੇ ਸਲਿਪ 'ਤੇ ਚਲੀ ਜਾਂਦੀ ਹੈ। ਇਕ ਵਾਰ ਤਾਂ ਲੱਗਾ ਕਿ ਗੇਲ ਨੇ ਗੇਂਦ ਨੂੰ ਫੜ ਲਿਆ, ਪਰ ਗੇਂਦ ਹੱਥੋਂ ਨਿਕਲ ਗਈ ਅਤੇ ਗੇਲ ਡਿੱਗਣ ਲੱਗੇ। 
PunjabKesari
ਵੇਖੋ ਵੀਡੀਓ


ਜਿਸ ਦੇ ਬਾਅਦ ਗੇਲ ਨੇ ਦੂਜਾ ਹੱਥ ਲਾਇਆ ਅਤੇ ਗੇਂਦ ਨੂੰ ਫੜ ਲਿਆ। ਗੇਲ ਦੀ ਦੂਜੀ ਕੋਸ਼ਿਸ਼ ਸਫਲ ਰਹੀ ਅਤੇ ਹਾਜ ਆਊਟ ਹੋ ਗਏ। ਉਨ੍ਹਾਂ ਦਾ ਕੈਚ ਵੇਖ ਕੇ ਬੱਲੇਬਾਜ਼ ਦੇ ਨਾਲ-ਨਾਲ ਗੇਂਦਬਾਜ਼ ਵੀ ਹੈਰਾਨ ਸਨ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਨਾਲ ਹੀ ਉਨ੍ਹਾਂ ਆਪਣੇ ਆਲੋਚਕਾਂ ਨੂੰ ਦੱਸਿਆ ਕਿ ਉਨ੍ਹਾਂ 'ਚ ਅਜੇ ਵੀ ਕਾਫੀ ਕ੍ਰਿਕਟ ਬਚੀ ਹੋਈ ਹੈ।


Related News