ਗੇਲ ਨੇ ਮਾਰਿਆ ਜ਼ਬਰਦਸਤ ਛੱਕਾ, ਅੱਗੇ ਮੈਚ ਖੇਡਣ ਲਈ ਮੰਗਵਾਉਂਣੀ ਪਈ ਨਵੀਂ ਗੇਂਦ

05/05/2018 2:35:11 PM

 

ਇੰਦੌੜ— ਆਈ.ਪੀ.ਐੱਲ.2018 ਦੇ 34ਵੇਂ ਮੈਚ 'ਚ ਮੁੰਬਈ ਇੰਡੀਅਨਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਮੈਚ 'ਚ ਪੰਜਾਬ ਵੱਲੋਂ ਕ੍ਰਿਸ ਗੇਲ ਨੇ ਜ਼ੋਰਦਾਰ ਬੈਟਿੰਗ ਕਰਦੇ ਹੋਏ ਸ਼ਾਨਦਾਰ ਫਿਫਟੀ ਲਗਾਈ। ਉਹ 40 ਗੇਂਦਾਂ 'ਤੇ 50 ਦੌੜਾਂ ਬਣਾ ਕੇ ਆਊਟ ਹੋਏ। ਹਾਲਾਂਕਿ ਉਨ੍ਹਾਂ ਦੀ ਇਹ ਮਿਹਨਤ ਟੀਮ ਦੇ ਕੰਮ ਨਹੀਂ ਆਈ। ਮੈਚ ਦੇ ਦੌਰਾਨ ਉਨ੍ਹਾਂ ਨੇ ਇਕ ਇੰਨਾ ਜ਼ਬਦਸਤ ਛੱਕਾ ਵੀ ਲਗਾਇਆ ਕਿ ਗੇਂਦ ਸਿੱਧੀ ਸਟੇਡੀਅਮ ਦੀ ਛੱਤ 'ਤੇ ਚੱਲੀ ਗਈ ਅਤੇ ਅੱਗੇ ਖੇਡਣ ਲਈ ਦੂਸਰੀ ਗੇਂਦ ਮੰਗਵਾਉਂਣੀ ਪਈ।

-ਪੰਜਾਬ ਦੇ ਵਿਸਫੋਟਕ ਬੱਲੇਬਾਜ਼ ਕ੍ਰਿਸ ਗੇਲ ਨੇ ਇਹ ਜ਼ੋਰਦਾਰ ਛੱਕਾ ਮਿਸ਼ੇਲ ਮੈਕਲਿੰਘਮ ਦੀ ਗੇਂਦ 'ਤੇ 5.2 ਓਵਰ 'ਚ ਮਾਰਿਆ।


- ਇਸ ਗੇਂਦ ਨੂੰ ਗੇਲ ਨੇ ਸਕਵੇਅਰ ਲੇਗ ਦੇ ਉਪਰੋਂ ਮਾਰਿਆ, ਜਿਸਦੇ ਬਾਅਦ ਗੇਂਦ ਬਹੁਤ ਉਪਰ ਗਈ ਅਤੇ ਸਿੱਧੀ ਸਟੇਡੀਅਮ ਦੀ ਛੱਤ ਤੋਂ ਬਾਹਰ ਚੱਲੀ ਗਈ।
ਜਿਸਦੇ ਬਾਅਦ ਅੱਗੇ ਦੀ ਖੇਡ ਖੇਡਣ ਲਈ ਨਵੀਂ ਗੇਂਦ ਮੰਗਵਾਉਂਣੀ ਪਈ।


-ਇਸ ਮੈਚ 'ਚ ਟਾਸ ਹਾਰ ਕੇ ਪਹਿਲਾਂ ਖੇਡਦੇ ਹੋਏ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਨਿਧਾਰਿਤ 20 ਓਵਰਾਂ 'ਚ 6 ਵਿਕਟਾਂ 'ਤੇ 174 ਦੌੜਾਂ ਬਣਾਈਆਂ।


Related News