ਸਦਮੇ ''ਚ ਕ੍ਰਿਸ ਗੇਲ, ਅਚਾਨਕ ਹੋਇਆ ਮਾਂ ਦਾ ਦਿਹਾਂਤ
Sunday, Nov 11, 2018 - 01:08 PM (IST)

ਨਵੀਂ ਦਿੱਲੀ— ਮੈਦਾਨ ਦੇ ਅੰਦਰ ਅਤੇ ਬਾਹਰ ਆਪਣੇ ਕੁਝ ਫਨੀ ਅੰਦਾਜ਼ 'ਚ ਸਾਰਿਆਂ ਨੂੰ ਹਸਾਉਣ ਵਾਲੇ ਵਿੰਡੀਜ਼ ਦੇ ਕ੍ਰਿਸ ਗੇਲ ਅੱਜ ਖ਼ੁਦ ਸਦਮੇ 'ਚ ਹਨ। ਉਹ ਇਸ ਲਈ, ਕਿਉਂਕਿ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਦੁਨੀਆ ਭਰ ਦੇ ਗੇਂਦਬਾਜ਼ਾਂ ਨੂੰ ਆਪਣੀ ਬੱਲੇਬਾਜ਼ੀ ਨਾਲ ਪਰੇਸ਼ਾਨ ਕਰਨ ਵਾਲੇ ਗੇਲ ਦੀ ਜ਼ਿੰਦਗੀ 'ਚ ਆਪਣੀ ਮਾਂ ਦੇ ਦਿਹਾਂਤ ਦੀ ਖਬਰ ਇਕ ਸਦਮੇ ਵਾਂਗ ਹੈ ਅਤੇ ਉਹ ਪੂਰੀ ਤਰ੍ਹਾਂ ਸੋਗ 'ਚ ਡੁੱਬੇ ਹੋਏ ਹਨ।
ਗੇਲ ਦੀ ਮਾਂ ਹੇਜਲ ਦਾ ਦਿਹਾਂਤ ਹਾਰਟ ਅਟੈਕ ਨਾਲ ਹੋਇਆ ਹੈ। ਗੇਲ ਦੀ ਮਾਂ ਦੇ ਦਿਹਾਂਤ ਹੋਣ ਦੇ ਬਾਅਦ ਕ੍ਰਿਕਟ ਜਗਤ ਹਮਦਰਦੀ ਪ੍ਰਗਟਾਅ ਰਿਹਾ ਹ। ਕ੍ਰਿਕਟ ਵੈਸਟਇੰਡੀਜ਼ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ 'ਕ੍ਰਿਕਟ ਵੈਸਟਇੰਡੀਜ਼ ਵੱਲੋਂ ਅਸੀਂ ਉਨ੍ਹਾਂ ਦੀ ਮਾਂ ਦੇ ਦਿਹਾਂਤ 'ਤੇ ਗੇਲ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਮਿਸ਼ੇਲ, ਲਿੰਡਨ ਅਤੇ ਵੈਨਕਲਿਵ ਨੂੰ ਸੋਗ ਭੋਜਦੇ ਹਾਂ।''