ਗੇਲ ਦਾ ਦਰਦ ਆਇਆ ਸਾਹਮਣੇ, ਕਿਹਾ- ਹੁਣ ਹਰ ਟੀਮ ਮੈਨੂੰ ਸਮਝਦੀ ਹੈ ਬੋਝ

11/26/2019 12:45:47 PM

ਨਵੀਂ ਦਿੱਲੀ : ਕਾਫੀ ਸਮੇਂ ਤੋਂ ਖਰਾਬ ਪ੍ਰਦਰਸ਼ਨ ਕਾਰਣ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਵੈਸਟਇੰਡੀਜ਼ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ ਦਾ ਆਖਿਰਕਾਰ ਦਰਦ ਸਾਹਮਣੇ ਆ ਹੀ ਗਿਆ। ਉਸ ਨੇ ਆਪਣੇ ਦਿਲ 'ਚ ਦੱਬੀ ਹੋਈ ਗੱਲ ਕਹਿ ਕੇ ਦੱਖਣੀ ਅਫਰੀਕਾ ਵਿਚ ਖੇਡੀ ਜਾ ਰਹੀ ਮਜਾਂਸੀ ਟੀ-20 ਲੀਗ ਤੋਂ ਵਿਦਾਈ ਲੈ ਲਈ ਹੈ। ਕੈਰੇਬੀਆਈ ਤੂਫਾਨੀ ਬੱਲੇਬਾਜ਼ ਗੇਲ 1ਮਜਾਂਸੀ ਸੁਪਰ ਲੀਗ ਵਿਚ ਜੋਜੀ ਸਟਾਰਸ ਵੱਲੋਂ ਖੇਡਦੇ ਹਨ ਅਤੇ ਪਿਛਲੀ ਲੀਗ ਦੀ ਚੈਂਪੀਅਨ ਜੋਜੀ ਸਟਾਰਸ ਨੇ ਹੁਣ ਤਕ 6 ਮੁਕਾਬਲੇ ਖੇਡੇ ਹਨ ਅਤੇ ਇਕ ਵੀ ਮੈਚ ਵਿਚ ਜਿੱਤ ਦਰਜ ਨਹੀਂ ਕਰ ਸਕੀ।

ਮੈਨੂੰ ਹਾਰ ਦਾ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ
PunjabKesari

ਮੀਡੀਆ ਨਾਲ ਗੱਲਬਾਤ ਦੌਰਾਨ ਗੇਲ ਨੇ ਆਪਣਾ ਦਰਦ ਸਾਹਮਣੇ ਰਖੱਦਿਆਂ ਕਿਹਾ ਕਿ ਟੀ-20 ਲੀਗ ਵਿਚ ਉਸ ਦੇ ਨਾਲ ਚੰਗਾ ਵਰਤਾਓ ਨਹੀਂ ਕੀਤਾ ਜਾਂਦਾ ਅਤੇ ਉਹ ਇਸ ਤੋਂ ਦੁਖੀ ਹਨ। ਗੇਲ ਨੇ ਕਿਹਾ ਕਿ ਉਸ ਨੂੰ ਕਿਸੇ ਲੀਗ ਵਿਚ ਹੁਣ ਉਹ ਸਨਮਾਨ ਨਹੀਂ ਮਿਲਦਾ ਜਿਸ ਦੇ ਉਹ ਹਕਦਾਰ ਹਨ। 40 ਸਾਲਾ ਸਲਾਮੀ ਬੱਲੇਬਾਜ਼ ਗੇਲ ਨੇ ਇਸ ਲੀਗ ਦੀਆਂ 6 ਪਾਰੀਆਂ ਵਿਚ 101 ਦੌੜਾਂ ਬਣਾਈਆਂ ਅਤੇ ਇਸ ਦੇ ਨਾਲ ਹੀ ਉਸ ਨੇ ਟੂਰਨਾਮੈਂਟ ਨੂੰ ਅਲਵੀਦਾ ਕਹਿ ਦਿੱਤਾ। ਐਤਵਾਰ ਨੂੰ ਉਸ ਨੇ ਟੂਰਨਾਮੈਂਟ ਦਾ ਆਖਰੀ ਮੁਕਾਬਲਾ ਖੇਡਿਆ ਸੀ, ਜਿਸ ਵਿਚ ਉਸ ਨੇ 54 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ, ਜੋ ਇਸ ਟੂਰਨਾਮੈਂਟ ਵਿਚ ਉਸਦੀ ਆਖਰੀ ਪਾਰੀ ਰਹੀ।

ਟੀਮ ਲਈ ਬਣ ਗਏ ਹਨ ਬੋਝ
PunjabKesari

ਉਸ ਨੇ ਕਿਹਾ ਕਿ ਜਦੋਂ ਇਕ ਜਾਂ ਦੋ ਮੈਚ ਵਿਚ ਉਸਦੇ ਬੱਲੇ ਤੋਂ ਦੌੜਾਂ ਨਹੀਂ ਨਿਕਲਦੀਆਂ ਤਾਂ ਉਹ ਅਚਾਨਕ ਹੀ ਟੀਮ ਲਈ ਬੋਝ ਬਣ ਜਾਂਦੇ ਹਨ। ਗੇਲ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਇਸ ਗੱਲ ਨੂੰ ਉਹ ਕਿਸੇ ਇਕ ਟੀਮ ਲਈ ਨਹੀਂ ਕਹਿ ਰਹੇ ਹਨ ਸਗੋਂ ਪਿਛਲੇ ਕਾਫੀ ਸਮੇਂ ਤੋਂ ਕਈ ਫ੍ਰੈਂਚਾਈਜ਼ੀਆਂ ਦੇ ਨਾਲ ਖੇਡਣ ਦੇ ਆਧਾਰ 'ਤੇ ਉਹ ਕਹਿ ਰਹੇ ਹਨ। ਉਸ ਨੇ ਕਿਹਾ ਕਿ 2-3 ਮੈਚਾਂ ਵਿਚ ਦੌੜਾਂ ਨਹੀਂ ਬਣਾਉਂਦੇ ਤਾਂ ਗੇਲ ਬੋਝ ਹਨ। ਅਜਿਹਾ ਮਹਿਸੂਸ ਹੁੰਦਾ ਹੈ ਕਿ ਜਿਵੇਂ ਇਕ ਖਿਡਾਰੀ ਹੀ ਪੂਰੀ ਟੀਮ 'ਤੇ ਬੋਝ ਬਣਾ ਗਿਆ।


Related News