ਕਲੋਏ ਕਾਰਦਰਸ਼ੀਆਂ ਨੇ ਬਾਸਕਟਬਾਲ ਸਟਾਰ ਟ੍ਰਿਸਟਨ ਨਾਲ ਵਿਆਹ ਦੀਆਂ ਖਬਰਾਂ ਨੂੰ ਨਕਾਰਿਆ

09/07/2018 12:44:47 AM

ਜਲੰਧਰ— ਮੰਨੀ-ਪ੍ਰਮੰਨੀ ਸੈਲੀਬ੍ਰਿਟੀ ਕਲੋਏ ਕਾਰਦਰਸ਼ੀਆਂ ਨੇ ਐੱਨ. ਬੀ. ਏ. ਦੇ ਸਟਾਰ ਖਿਡਾਰੀ ਕੈਨੇਡਾ ਦੇ ਟ੍ਰਿਸਟਨ ਥਾਮਸਨ ਨਾਲ ਵਿਆਹ ਦੀਆਂ ਖਬਰਾਂ ਨੂੰ ਨਕਾਰ ਦਿੱਤਾ ਹੈ। ਦਰਅਸਲ ਮੰਨੇ-ਪ੍ਰਮੰਨੇ ਅਮਰੀਕੀ ਬਲਾਗਰ ਪੇਰਾਜ ਹਿਲਟਨ ਨੇ ਬੀਤੇ ਦਿਨੀਂ ਦਾਅਵਾ ਕੀਤਾ ਸੀ ਕਿ 34 ਸਾਲ ਦੀ ਇਸ ਖਬੂਸਰੂਤ ਕੁੜੀ ਨੇ 27 ਸਾਲ ਦੇ ਟ੍ਰਿਸਟਨ ਨਾਲ ਮੰਗਣੀ ਕਰ ਲਈ ਹੈ। ਹਿਲਟਨ ਨੇ ਇਸਦੇ ਨਾਲ ਹੀ ਇਹ ਵੀ ਲਿਖਿਆ ਸੀ ਕਿ ਦੋਵਾਂ ਵਿਚ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਹੈ, ਇਸਦੇ ਬਾਵਜੂਦ ਕਲੋਏ ਨੇ ਕਈ ਵਾਰ ਟ੍ਰਿਸਟਨ ਨੂੰ ਧੋਖਾ ਦਿੱਤਾ ਹੈ। ਹਾਲਾਂਕਿ ਅਜਿਹੀਆਂ ਖਬਰਾਂ ਨੂੰ ਕਲੋਏ ਨੇ ਸਿਰਫ ਬਕਵਾਸ ਕਰਾਰ ਦਿੱਤਾ ਹੈ। ਕਲੋਏ ਦਾ ਕਹਿਣਾ ਹੈ ਕਿ ਪਤਾ ਨਹੀਂ ਅਜਿਹੀਆਂ ਖਬਰਾਂ ਕਿੱਥੋਂ ਆ ਜਾਂਦੀਆਂ ਹਨ। ਕੋਈ ਵੀ ਬਲਾਗਰ ਕੁਝ ਵੀ ਲਿਖ ਦਿੰਦਾ ਹੈ ਤੇ ਉਸ ਨੂੰ ਸੱਚ ਮੰਨ ਲਿਆ ਜਾਂਦਾ ਹੈ। 
ਉਧਰ ਦੂਜੇ ਪਾਸੇ ਯੂ. ਐੱਸ. ਦੀ ਇਕ ਪ੍ਰਸਿੱਧ ਪੱਤ੍ਰਿਕਾ  ਨੇ ਵੀ ਬੀਤੇ ਦਿਨੀਂ ਛਾਪੇ ਆਰਟੀਕਲ ਵਿਚ ਦਾਅਵਾ ਕੀਤਾ ਸੀ ਕਿ ਟ੍ਰਿਸਟਨ ਜਲਦ ਹੀ ਕਲੋਏ ਨਾਲ ਵਿਆਹ ਕਰ ਸਕਦਾ ਹੈ। ਦਰਅਸਲ ਬੀਤੇ ਦਿਨੀਂ ਜਦੋਂ ਕਲੋਏ ਗਰਭਵਤੀ ਸੀ, ਉਦੋਂ ਟ੍ਰਿਸਟਨ ਨੂੰ ਪਰਾਈ ਮਹਿਲਾ ਨਾਲ ਦੇਖਿਆ ਗਿਆ ਸੀ। ਰਾਜ਼ ਖੁੱਲ੍ਹਣ 'ਤੇ ਟ੍ਰਿਸਟਨ ਨੇ ਕਲੋਏ ਤੋਂ ਮੁਆਫੀ ਮੰਗ ਲਈ ਸੀ, ਜਿਸ ਤੋਂ ਬਾਅਦ ਮਾਮਲਾ ਠੰਡਾ ਹੋ ਗਿਆ ਸੀ।


Related News