ਚੀਨੀ ਖਿਡਾਰੀ ਡੇਂਗ ਵੇਈ ਵੇਟਲਿਫਟਿੰਗ ਵਰਲਡ ਕੱਪ ''ਚ ਬਣਾਇਆ ਵਰਲਡ ਰਿਕਾਰਡ

Thursday, Dec 12, 2019 - 06:15 PM (IST)

ਚੀਨੀ ਖਿਡਾਰੀ ਡੇਂਗ ਵੇਈ ਵੇਟਲਿਫਟਿੰਗ ਵਰਲਡ ਕੱਪ ''ਚ ਬਣਾਇਆ ਵਰਲਡ ਰਿਕਾਰਡ

ਸਪੋਰਟਸ ਡੈਸਕ— ਚੀਨ ਦੀ ਡੇਂਗ ਵੇਈ ਨੇ 2019 ਦੇ ਆਈ. ਡਬਲੀਊ ਐੱਫ ਵਿਸ਼ਵ ਕੱਪ 'ਚ ਇਕ ਨਵਾਂ ਵਰਲਡ ਰਿਕਾਰਡ ਬਣਾ ਲਿਆ ਹੈ। ਮਹਿਲਾਵਾਂ ਦੇ 64 ਕ੍ਰਿ. ਗ੍ਰਾ ਵਰਗ 'ਚ, ਡੇਂਗ ਨੇ 117 ਕਿ. ਗ੍ਰਾ ਦਾ ਭਾਰ ਚੁੱਕਿਆ ਅਤੇ 116 ਕਿ. ਗ੍ਰਾ ਦੇ ਪਿਛਲੇ ਵਰਲਡ ਰਿਕਾਰਡ ਨੂੰ ਤੋੜ ਦਿੱਤਾ। ਕਲੀਨ ਐਂਡ ਜਰਕ 'ਚ, ਚੀਨੀ ਤਾਇਪੇ ਦੇ ਕੁਓ ਸਿਉਂਗ ਚੁਨ ਨੇ ਆਪਣੀ ਆਖਰੀ ਕੋਸ਼ਿਸ਼ ਦੇ ਨਾਲ 141 ਕਿ.ਗ੍ਰਾ. ਭਾਰ ਚੁੱਕਦੇ ਹੋਏ ਸਭ ਤੋਂ ਭਾਰੀ ਲਿਫਟ ਲਈ, ਹਾਲਾਂਕਿ ਡੇਂਗ ਨੇ 138 ਕਿ. ਗ੍ਰਾ ਦਾ ਭਾਰ ਚੁੱਕ ਕੇ ਸਾਂਝੇ ਤੌਰ 'ਤੇ ਕੁਲ 255 ਕਿੱਲੋ ਦਾ ਭਾਰ ਚੁੱਕਿਆ ਅਤੇ ਗੋਲਡ ਜਿੱਤਣ 'ਚ ਸਫਲ ਰਹੇ।


Related News