ਜਸਪ੍ਰੀਤ ਬੁਮਰਾਹ ਨੇ ਸ਼ੇਅਰ ਕੀਤੀ ਬਚਪਨ ਦੀ ਤਸਵੀਰ, ਫੈਂਸ ਬੋਲੇ- ਬਿਲਕੁਲ ਨਹੀਂ ਬਦਲੇ
Thursday, Sep 19, 2019 - 09:42 PM (IST)

ਨਵੀਂ ਦਿੱਲੀ— ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸੋਸ਼ਲ ਮੀਡੀਆ 'ਤੇ ਆਪਣੇ ਬਚਪਨ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੀ ਭੈਣ ਦੇ ਨਾਲ ਨਜ਼ਰ ਆ ਰਹੇ ਹਨ। ਬੁਮਰਾਹ ਇਸ ਤਸਵੀਰ 'ਚ ਬਹੁਤ ਛੋਟੇ ਨਜ਼ਰ ਆ ਰਹੇ ਹਨ ਤੇ ਉਸਦੇ ਫੈਂਸ ਉਸ ਨੂੰ ਉਸਦੇ ਸਟਾਈਲ ਦੇ ਹੀ ਕਾਰਨ ਪਹਿਚਾਣ ਰਹੇ ਹਨ। ਬੁਮਰਾਹ ਨੇ ਇਸ ਤਸਵੀਰ ਨੂੰ ਭੈਣ ਜੂਹਿਕਾ ਬੁਮਰਾਹ ਨੂੰ ਟੈਗ ਕਰਦੇ ਹੋਏ ਲਿਖਿਆ ਹੈ ਕਿ ਜੇਕਰ ਤੁਸੀਂ ਆਪਣੇ ਬਚਪਨ ਨੂੰ ਨਾਲ ਲੈ ਕੇ ਚੱਲਦੇ ਹੋ ਤਾਂ ਤੁਸੀਂ ਕਦੀਂ ਵੀ ਬੁੱਢੇ ਨਹੀਂ ਹੋਵੋਗੇ।
ਵੈਸਟਇੰਡੀਜ਼ ਦੌਰੇ ਤੋਂ ਬਾਅਦ ਜਸਪ੍ਰੀਤ ਬੁਮਰਾਹ ਨੂੰ ਦੱਖਣੀ ਅਫਰੀਕਾ ਖਿਲਾਫ ਹੋਣ ਵਾਲੇ ਟੀ-20 ਸੀਰੀਜ਼ ਤੋਂ ਬਾਹਰ ਰੱਖਿਆ ਗਿਆ। ਬੁਮਰਾਹ ਇਸ ਦੌਰਾਨ ਆਪਣੀ ਫੈਮਿਲੀ ਦੇ ਨਾਲ ਵਧੀਆ ਸਮਾਂ ਬਿਤਾ ਰਿਹਾ ਹੈ। ਬੀਤੇ ਦਿਨੀਂ ਉਸ ਨੇ ਆਪਣੇ ਪਰਿਵਾਰ ਦੇ ਨਾਲ ਆਪਣੇ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਸੀ। ਜਿਸ 'ਚ ਉਸਦੀ ਭੈਣ ਜੂਹਿਕਾ ਵੀ ਨਜ਼ਰ ਆ ਰਹੀ ਸੀ। ਬੁਮਰਾਹ ਦੀ ਇਸ ਤਸਵੀਰ ਨੂੰ ਖੂਬ ਪਸੰਦ ਕੀਤਾ ਗਿਆ ਸੀ।