ਚਿੱਕਾਰੰਗੱਪਾ ਨੇ ਸੈਸ਼ਨ ਦਾ ਆਖਰੀ ਟਾਟਾ ਸਟੀਲ ਟੂਰ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ

Sunday, Dec 25, 2022 - 12:45 PM (IST)

ਚਿੱਕਾਰੰਗੱਪਾ ਨੇ ਸੈਸ਼ਨ ਦਾ ਆਖਰੀ ਟਾਟਾ ਸਟੀਲ ਟੂਰ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ

ਜਮਸ਼ੇਦਪੁਰ- ਗੋਲਫਰ ਐੱਸ. ਚਿੱਕਾਰੰਗੱਪਾ ਨੇ ਪੀ. ਜੀ. ਟੀ. ਆਈ. ਸੈਸ਼ਨ ਦੇ ਆਖਰੀ ਟੂਰਨਾਮੈਂਟ ਟਾਟਾ ਸਟੀਲ ਟੂਰ ਚੈਂਪੀਅਨਸ਼ਿਪ ਦੇ ਚੌਥੇ ਦੌਰ ’ਚ 3 ਅੰਡਰ 69 ਦਾ ਕਾਰਡ ਖੇਡ ਕੇ ਸ਼ਨੀਵਾਰ ਨੂੰ ਇਥੇ ਖਿਤਾਬ ਜਿੱਤ ਲਿਆ। ਗੁਰੂ ਗ੍ਰਾਮ ਦਾ ਮਨੁ ਗੰਡਾਸ ਇਸ ਮੁਕਾਬਲੇ ’ਚ ਸਾਂਝੇ 6ਵੇਂ ਸਥਾਨ ’ਤੇ ਰਹਿੰਦੇ ਹੋਏ 2022 ਪੀ. ਜੀ. ਟੀ. ਆਈ. ਰੈਂਕਿੰਗ (ਆਰਡਰ ਆਫ ਮੈਰਿਟ) ਚੈਂਪੀਅਨ ਬਣਿਆ। 

ਚਿੱਕਾਰੰਗੱਪਾ (66-71-62-69) ਨੇ ਕੁੱਲ 20-ਅੰਡਰ 268 ਦਾ ਸਕੋਰ ਕੀਤਾ ਅਤੇ 2 ਸ਼ਾਟ ਦੇ ਅੰਤਰ ਨਾਲ ਜਿੱਤ ਦਰਜ ਕੀਤੀ। ਬੈਂਗਲੁਰੂ ਦੇ 29 ਸਾਲ ਦੇ ਖਿਡਾਰੀ ਦਾ ਪੀ. ਜੀ. ਟੀ. ਆਈ. ’ਚ ਇਹ 15ਵਾਂ ਅਤੇ ਕਰੀਅਰ ਦਾ 16ਵਾਂ ਪੇਸ਼ੇਵਰ ਖਿਤਾਬ ਹੈ। ਅੰਤਰਾਸ਼ਟਰੀ ਸਟਾਰ ਸ਼ਿਵ ਕਪੂਰ (64-69-70-67), ਦਿੱਲੀ ਦੇ ਸ਼ਮੀਮ ਖਾਨ (71-67-67-65) ਅਤੇ ਗੁਰੂ ਗ੍ਰਾਮ ਦੇ ਵੀਰ ਅਹਿਲਾਵਤ (67-71-67-65) ਦੀ ਤਿਕੜੀ 18-ਅੰਡਰ 270 ਦੇ ਸਕੋਰ ਦੇ ਨਾਲ ਸਾਂਝੇ ਦੂਜੇ ਸਥਾਨ ’ਤੇ ਰਹੀ।

ਮਨੁ (66-68-68-70) ਨੇ 3 ਕਰੋੜ ਰੁਪਏ ਦੇ ਪੁਰਸਕਾਰ ਵਾਲੇ ਇਸ ਮੁਕਾਬਲੇ ’ਚ ਕੁੱਲ 16-ਅੰਡਰ 272 ਦਾ ਸਕੋਰ ਕੀਤਾ। ਮਨੁ ਨੇ 2022 ਸੈਸ਼ਨ 88,50,688 ਰੁਪਏ ਦੀ ਰਿਕਾਰਡ ਕਮਾਈ ਕੀਤੀ। ਇਥੇ ਪੀ. ਜੀ. ਟੀ. ਆਈ. ਸੈਸ਼ਨ ਲਈ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਹੈ। ਉਸ ਨੇ ਰਾਸ਼ਿਦ ਖਾਨ ਵਲੋਂ 2019 ’ਚ ਬਣਾਏ ਗਏ ਸੈਸ਼ਨ ਦੀ ਕਮਾਈ ਦੇ 66,27,650 ਰੁਪਏ ਦੇ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ।


author

Tarsem Singh

Content Editor

Related News