ਚਿੱਕਾ, ਗੰਗਜੀ ਥਾਈਲੈਂਡ ਓਪਨ ਦੇ ਸਿਖਰ 20 'ਚ
Sunday, Jun 10, 2018 - 08:35 PM (IST)

ਬੈਂਕਾਕ : ਭਾਰਤੀ ਗੋਲਫਰ ਐੱਸ. ਚਿੱਕਾਰੰਗਪਾ ਅਤੇ ਰਾਹੁਲ ਗੰਗਜੀ ਅੱਜ 3 ਲੱਖ ਡਾਲਰ ਇਨਾਮੀ ਰਾਸ਼ੀ ਥਾਈਲੈਂਡ ਓਪਨ 'ਚ 20 ਖਿਡਾਰੀਆਂ 'ਚ ਸ਼ਾਮਲ ਰਹੇ ਹਨ। ਚਿੱਕਾ ਨੇ ਆਖਰੀ ਦੌਰ 'ਚ ਇਕ ਅੰਡਰ 69 ਦੇ ਸਕੋਰ ਨਾਲ ਕੁੱਲ ਛੇ ਅੰਡਰ 274 ਦਾ ਸਕੋਰ ਬਣਾਇਆ ਅਤੇ ਉਹ ਸੰਯੁਕਤ 13ਵੇਂ ਸਥਾਨ 'ਤੇ ਰਹੇ। ਗੰਗਜੀ ਨੇ ਆਖਰੀ ਦੌਰ 'ਚ ਪਾਰ 70 ਦੇ ਸਕੋਰ ਨਾਲ ਸੰਯੁਕਤ18ਵੇਂ ਸਥਾਨ 'ਤੇ ਰਹੇ। ਥਾਈਲੈਂਡ ਦੇ ਪਾਨੁਫੋਲ ਪਿਤਾਯਾਰਾਤ ਨੇ ਆਖਰੀ ਦੌਰ 'ਚ ਪਾਰ 70 ਦੇ ਸਕੋਰ ਨਾਲ ਕੁੱਲ 13 ਅੰਡਰ 267 ਦੇ ਸਕੋਰ ਨਾਲ ਖਿਤਾਬ ਜਿੱਤਿਆ। ਹੋਰ ਭਾਰਤੀਆਂ 'ਚ ਰਾਸ਼ਿਦ ਖਾਨ (ਪਾਰ 280), ਆਖਰੀ ਦੌਰ 'ਚ 72 ਦੇ ਸਕੋਰ ਨਾਲ ਸੰਯੁਕਤ 38 ਵੇਂ ਸਥਾਨ 'ਤੇ ਰਹੇ। ਚਿਰਾਗ ਕੁਮਾਰ (71) ਸੰਯੁਕਤ 47ਵੇਂ, ਗਗਨਜੀਤ ਭੁੱਲਰ (74) ਸੰਯੁਕਤ 55ਵੇਂ ਜਦਕਿ ਵਿਰਾਗ ਮਾਦੱਪਾ (76) ਸੰਯੁਕਤ 70ਵੇਂ ਸਥਾਨ 'ਤੇ ਰਹੇ।