CM ਯੋਗੀ ਆਦਿੱਤਿਆਨਾਥ ਨੇ ''ਮੋਟੋਜੀਪੀ'' 2023 ਦੀ ਟਿਕਟ ਦਾ ਕੀਤਾ ਉਦਘਾਟਨ
Friday, Jun 23, 2023 - 01:41 PM (IST)
ਲਖਨਊ (ਭਾਸ਼ਾ)- ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪਹਿਲੀ ਵਾਰ ਭਾਰਤ ਦੀ ਮੇਜ਼ਬਾਨੀ ਵਿਚ ਹੋਣ ਵਾਲੀ ਵਿਸ਼ਵ ਦੀ ਸਭ ਤੋਂ ਤੇਜ਼ ਮੋਟਰਸਾਈਕਲ ਰੇਸ 'ਮੋਟੋਜੀਪੀ' 2023 ਦੀ ਟਿਕਟ ਦੀ ਉਦਘਾਟਨ ਕੀਤਾ ਹੈ। ਸੂਬਾ ਸਰਕਾਰ ਵੱਲੋਂ ਜਾਰੀ ਬਿਆਨ ਅਨੁਸਾਰ ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੋਟੋਜੀਪੀ ਦੁਨੀਆ ਦਾ ਸਭ ਤੋਂ ਵੱਡਾ, ਸਭ ਤੋਂ ਤੇਜ਼ ਅਤੇ ਸਭ ਤੋਂ ਪੁਰਾਣਾ ਬਾਈਕ ਰੇਸਿੰਗ ਮੁਕਾਬਲਾ ਹੈ। ਇਹ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਭਾਰਤ ਪਹਿਲੀ ਵਾਰ 'ਮੋਟੋਜੀਪੀ' ਦੀ ਮੇਜ਼ਬਾਨੀ 22 ਸਤੰਬਰ ਤੋਂ 24 ਸਤੰਬਰ ਤੱਕ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਦੇ ਬੁੱਧ ਇੰਟਰਨੈਸ਼ਨਲ ਸਰਕਟ ਵਿਖੇ ਕਰੇਗਾ।
ਮੁੱਖ ਮੰਤਰੀ ਨੇ ਕਿਹਾ ਕਿ 'ਮੋਟੋਜੀਪੀ ਭਾਰਤ' ਰੇਸਿੰਗ ਮੁਕਾਬਲੇ ਦਾ ਸਫਲ ਆਯੋਜਨ ਵਿਸ਼ਵ ਪੱਧਰ 'ਤੇ 'ਬ੍ਰਾਂਡ ਉੱਤਰ ਪ੍ਰਦੇਸ਼' ਨੂੰ ਮਜ਼ਬੂਤੀ ਨਾਲ ਸਥਾਪਿਤ ਕਰੇਗਾ। ਇਸ ਦੇ ਨਾਲ ਹੀ ਇਸ ਸਾਲ ਯੂਰਪ ਤੋਂ ਬਾਹਰ ਪਹਿਲੀ ਵਾਰ ਉੱਤਰ ਪ੍ਰਦੇਸ਼ 'ਚ 'ਮੋਟੋ ਈ-ਰੇਸ' ਦਾ ਆਯੋਜਨ ਵੀ ਕੀਤਾ ਜਾਵੇਗਾ। ਇਹ ਮੁਕਾਬਲਾ ਸੂਬੇ ਦੀ ਸਫ਼ਲਤਾ ਦੀ ਕਹਾਣੀ ਵਿੱਚ ਇੱਕ ਨਵਾਂ ਅਧਿਆਏ ਜੋੜੇਗਾ। ਅਦਿੱਤਿਆਨਾਥ ਨੇ ਬਿਆਨ ਵਿੱਚ ਕਿਹਾ, “ਪਿਛਲੀਆਂ ਸਰਕਾਰਾਂ ਦੇ ਅਸਹਿਯੋਗ ਅਤੇ ਉਦਾਸੀਨਤਾ ਦੇ ਕਾਰਨ 'ਫਾਰਮੂਲਾ ਵਨ ਰੇਸ', ਜਿਸ ਨੂੰ ਉੱਤਰ ਪ੍ਰਦੇਸ਼ ਵਿੱਚ ਲਿਆਂਦਾ ਗਿਆ ਸੀ, ਸਿਰਫ ਇੱਕ ਆਯੋਜਨ ਤੋਂ ਬਾਅਦ ਇਸ ਰੋਕ ਦਿੱਤਾ ਗਿਆ ਸੀ। ਇਹੀ ਕਾਰਨ ਹੈ ਕਿ ਰੇਸ ਦੇ ਪ੍ਰਬੰਧਕ ਇਸ ਦਾ ਆਯੋਜਨ ਕਰਨ ਤੋਂ ਝਿਜਕ ਰਹੇ ਸਨ ਪਰ ਉੱਤਰ ਪ੍ਰਦੇਸ਼ ਵਿੱਚ ਇਸ ਦੌੜ ਦੇ ਆਯੋਜਨ ਸਬੰਧੀ ਸਰਕਾਰ ਵੱਲੋਂ ਪੂਰਨ ਸਹਿਯੋਗ ਦੇਣ ਦੇ ਭਰੋਸੇ ਤੋਂ ਬਾਅਦ ਉਨ੍ਹਾਂ ਨੇ ਆਪਣਾ ਮਨ ਬਦਲ ਲਿਆ।' ਮੁੱਖ ਮੰਤਰੀ ਨੇ ਟਿਕਟਾਂ ਦੇ ਉਦਘਾਟਨ ਦੌਰਾਨ ਮੋਟੋਜੀਪੀ ਟੀਮ ਨੂੰ ਸੁਰੱਖਿਆ ਅਤੇ ਸਹੂਲਤਾਂ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਰੇਸ ਦੇ ਆਯੋਜਕਾਂ ਅਤੇ ਭਾਗੀਦਾਰਾਂ ਦਾ ਠਹਿਰਾਅ ਬਹੁਤ ਸੁਖਦ ਰਹੇਗਾ।