ਛੇਤਰੀ ਨੇ ਕੀਤੀ ISL ''ਚ ਰਿਕਾਰਡ ਗੋਲ ਦੀ ਬਰਾਬਰੀ

Sunday, Jan 23, 2022 - 11:26 PM (IST)

ਛੇਤਰੀ ਨੇ ਕੀਤੀ ISL ''ਚ ਰਿਕਾਰਡ ਗੋਲ ਦੀ ਬਰਾਬਰੀ

ਬਮਬੋਲਿਮ- ਮਹਾਨ ਖਿਡਾਰੀ ਸੁਨੀਲ ਛੇਤਰੀ ਨੇ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਵਿਚ 11 ਮੈਚਾਂ ਤੋਂ ਚੱਲਿਆ ਆ ਰਿਹਾ ਗੋਲ ਦਾ ਸੋਕਾ ਖਤਮ ਕੀਤਾ, ਜਿਸ ਨਾਲ ਬੈਂਗਲੁਰੂ ਐੱਫ. ਸੀ. ਨੇ ਐੱਫ. ਸੀ. ਗੋਆ ਦੇ ਵਿਰੁੱਧ ਪਿਛੜਨ ਤੋਂ ਬਾਅਦ ਇਸ ਫੁੱਟਬਾਲ ਮੈਚ ਨੂੰ ਬਰਾਬਰੀ 'ਤੇ ਖਤਮ ਕੀਤਾ। ਛੇਤਰੀ ਦਾ ਆਈ. ਐੱਸ. ਐੱਲ. ਵਿਚ ਇਹ 48ਵਾਂ ਗੋਲ ਹੈ। ਉਹ ਲੀਗ ਦੇ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲਿਆਂ ਦੀ ਸੂਚੀ ਵਿਚ ਸਾਂਝੇ ਤੌਰ 'ਤੇ ਚੋਟੀ 'ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਕੇਰਾਨ ਕੋਰੋਮਿਨਾਸ ਦੀ ਬਰਾਬਰੀ ਕੀਤੀ ਹੈ।

ਇਹ ਖ਼ਬਰ ਪੜ੍ਹੋ- SA v IND : ਡੀ ਕਾਕ ਦਾ ਭਾਰਤ ਵਿਰੁੱਧ 6ਵਾਂ ਸੈਂਕੜਾ, ਗਿਲਕ੍ਰਿਸਟ ਦਾ ਇਹ ਰਿਕਾਰਡ ਤੋੜਿਆ

PunjabKesari


ਮੈਚ ਦਾ ਪਹਿਲਾ ਗੋਲ 41ਵੇਂ ਮਿੰਟ ਵਿਚ ਆਇਆ, ਜਦੋ ਡਾਇਲਨ ਫਾਕਸ ਨੇ ਹੈੱਡ ਨਾਲ ਗੋਲ ਕਰਕੇ ਐੱਫ. ਸੀ. ਗੋਆ ਨੂੰ 1-0 ਨਾਲ ਅੱਗੇ ਕਰ ਦਿੱਤਾ। ਹਾਫ ਸਮੇਂ ਤੋਂ ਬਾਅਦ ਦੂਜੇ ਹਾਫ ਦੇ 61ਵੇਂ ਮਿੰਟ ਵਿਚ ਸਟਾਰ ਸਟ੍ਰਾਈਕਰ ਸ਼ੇਤਰੀ ਦੇ ਹੈੱਡ ਨੇ ਬੈਂਗਲੁਰੂ ਐੱਫ. ਸੀ. ਨੂੰ 1-1 ਦੀ ਬਰਾਬਰੀ 'ਤੇ ਲਿਆ ਦਿੱਤਾ। ਇਸ ਡਰਾਅ ਨਾਲ ਬੈਂਗਲੁਰੂ ਦੇ ਅਜੇਤੂ ਰਹਿਣ ਦਾ ਸਿਲਸਿਲਾ 6 ਮੈਚਾਂ ਤੱਕ ਪਹੁੰਚ ਗਿਆ ਹੈ। ਟੀਮ ਗੋਲ ਔਸਤ ਦੇ ਆਧਾਰ 'ਤੇ 8ਵੇਂ ਸਥਾਨ (12 ਮੈਚਾਂ ਵਿਚ ਤਿੰਨ ਜਿੱਤ ਤੇ ਪੰਜਵੇਂ ਡਰਾਅ ਨਾਲ 14 ਅੰਕ) 'ਤੇ ਹੈ ਜਦਕਿ ਗੋਆ 9ਵੇਂ ਸਥਾਨ 'ਤੇ ਬਰਕਰਾਰ ਹੈ। ਗੋਆ ਨੇ 13 ਮੈਚਾਂ ਵਿਚੋਂ ਤਿੰਨ ਜਿੱਤੇ ਹਨ ਤੇ ਪੰਜ ਡਰਾਅ ਖੇਡੇ ਹਨ।

ਇਹ ਖ਼ਬਰ ਪੜ੍ਹੋ- ਮਹਿਲਾ ਏਸ਼ੀਆਈ ਕੱਪ : ਚੀਨ ਨੇ ਈਰਾਨ ਨੂੰ 7-0 ਨਾਲ ਹਰਾਇਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News