ਸ਼ੇਤਰੀ ਨੇ ਤੋੜਿਆ ਭੂਟੀਆ ਦਾ ਰਿਕਾਰਡ

02/16/2017 1:17:15 PM

ਏਜਲ — ਦੇਸ਼ ਦੇ ਸਭ ਤੋਂ ਵਧੀਆ ਸਟਰਾਈਕਰਾਂ ''ਚੋਂ ਇਕ ਸੁਨੀਲ ਸ਼ੇਤਰੀ ਨੇ ਸਾਬਕਾ ਕਪਤਾਨ ਬਾਈਚੁੰਗ ਭੂਟੀਆ ਦਾ ਐਨ. ਐਫ. ਐਲ. (ਨੈਸ਼ਨਲ ਫੁੱਟਬਾਲ ਲੀਗ) ਅਤੇ ਆਈ ਲੀਗ ''ਚ ਸਭ ਤੋਂ ਜ਼ਿਆਦਾ ਗੋਲ ਕਰਨ ਦਾ ਰਿਕਾਰਡ ਤੋੜ ਦਿੱਤਾ ਹੈ।
ਬੇਂਗਲੁਰੂ ਐਫ. ਸੀ. ਦੇ ਸਟਰਾਈਕਰ ਸ਼ੇਤਰੀ ਨੇ ਏਜਲ ਐਫ. ਸੀ. ਦੇ ਖਿਲਾਫ ਆਈ ਲੀਗ ਫੁੱਟਬਾਲ ਚੈਂਪਿਅਨਸ਼ਿਪ ਦੇ ਮੈਚ ''ਚ 45 ਵੇਂ ਮਿੰਟ ''ਚ ਬਰਾਬਰੀ ਦਾ ਗੋਲ ਕੀਤਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਭੂਟਿਆ ਦਾ ਰਿਕਾਰਡ ਵੀ ਤੋੜ ਦਿੱਤਾ। ਇਸ ਮੈਚ ''ਚ ਪਹਿਲਾ ਤੱਕ ਸ਼ੇਤਰੀ ਅਤੇ ਭੂਟੀਆ ਦੇ ਐਨ. ਐਫ. ਐਲ. ਅਤੇ ਆਈ. ਲੀਗ  ''ਚ ਇਕ ਬਰਾਬਰ 89 ਗੋਲ ਸਨ ਪਰ ਹੁਣ ਸ਼ੇਤਰੀ ਨੇ ਭੂਟੀਆ ਨੂੰ ਪਿੱਛੇ ਛੱਡ ਦਿੱਤਾ ਹੈ। ਛੇਤਰੀ ਦੇ ਹੁਣ 90 ਗੋਲ ਹੋ ਗਏ ਹਨ। 
ਬ੍ਰੇਂਡਨ ਵਨਲਾਲਰੇਮਦਿਕਾ ਨੇ 40ਵੇਂ ਮਿੰਟ ''ਚ ਖੇਡ ਦਾ ਰੁਖ ਬਦਲ ਦਿੱਤਾ ਪਰ ਇਸ ਦੇ ਪੰਜ ਮਿੰਟ ਬਾਅਦ ਹੀ ਸ਼ੇਤਰੀ ਨੇ 30 ਗਜ ਦੀ ਦੁਰੀ ਤੋਂ ਬਰਾਬਰੀ ਦਾ ਗੋਲ ਕਰ ਦਿੱਤਾ। ਏਜਲ ਇਸ ਡਰਾਅ ਤੋਂ ਬਾਅਦ 9 ਮੈਚਾਂ ''ਚ 17 ਅੰਕ ਲੈ ਕੇ ਤੀਜੇ ਸਥਾਨ ''ਤੇ ਪਹੁੰਚ ਗਿਆ ਹੈ। ਬੇਂਗਲੁਰੂ 12 ਅੰਕਾਂ ਦੇ ਨਾਲ ਪੰਜਵੇਂ ਸਥਾਨ ''ਤੇ ਹੈ।

Related News