ਚੇਤਨ ਸਕਾਰੀਆ ਨੂੰ ਇਹ ਬਾਲੀਵੁੱਡ ਅਦਾਕਾਰਾ ਹੈ ਬਹੁਤ ਪਸੰਦ, ਲਿਜਾਣਾ ਚਾਹੁੰਦੈ ਡੇਟ ’ਤੇ

Thursday, Apr 15, 2021 - 02:42 PM (IST)

ਚੇਤਨ ਸਕਾਰੀਆ ਨੂੰ ਇਹ ਬਾਲੀਵੁੱਡ ਅਦਾਕਾਰਾ ਹੈ ਬਹੁਤ ਪਸੰਦ, ਲਿਜਾਣਾ ਚਾਹੁੰਦੈ ਡੇਟ ’ਤੇ

ਸਪੋਰਟਸ ਡੈਸਕ : ਰਾਜਸਥਾਨ ਰਾਇਲਜ਼ ਵੱਲੋਂ ਆਈ. ਪੀ. ਐੱਲ. ’ਚ ਡੈਬਿਊ ਕਰਨ ਵਾਲੇ ਚੇਤਨ ਸਕਾਰੀਆ ਨੇ ਪਹਿਲੇ ਹੀ ਮੈਚ ਨਾਲ ਲਾਈਮਲਾਈਟ ’ਚ ਆ ਗਿਆ ਹੈ। ਉਸ ਨੇ ਪੰਜਾਬ ਕਿੰਗਜ਼ ਖ਼ਿਲਾਫ਼ ਡੈਬਿਊ ਮੈਚ ਖੇਡਦਿਆਂ ਤਿੰਨ ਮਹੱਤਵਪੂਰਨ ਵਿਕਟਾਂ ਆਪਣਾ ਨਾਂ ਕੀਤੀਆਂ ਸਨ, ਜਿਸ ’ਚ ਕੇ. ਐੱਲ. ਰਾਹੁਲ, ਮਯੰਕ ਅਗਰਵਾਲ ਤੇ ਝਾਯ ਰਿਚਰਡਸਨ ਦੀ ਵਿਕਟ ਸ਼ਾਮਲ ਸੀ। ਹਾਲਾਂਕਿ ਉਸ ਦੀ ਟੀਮ ਰਾਜਸਥਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਇਹ ਖਿਡਾਰੀ ਇਕ ਵਾਰ ਫਿਰ ਸੁਰਖੀਆਂ ’ਚ ਹੈ। ਦਰਅਸਲ, ਸਕਾਰੀਆ ਨੇ ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਨੂੰ ਡੇਟ ’ਤੇ ਜਾਣ ਦੀ ਇੱਛਾ ਜ਼ਾਹਿਰ ਕੀਤੀ ਹੈ।

PunjabKesari

ਰਾਜਸਥਾਨ ਰਾਇਲਜ਼ ਦੇ ਅਧਿਕਾਰਤ ਟਵਿਟਰ ਹੈਂਡਲ ’ਤੇ ਅਪਲੋਡ ਕੀਤੇ ਗਏ ਇਕ ਵੀਡੀਓ ’ਚ ਟੀਮ ਦੇ ਤੇਜ਼ ਗੇਂਦਬਾਜ਼ ਆਕਾਸ਼ ਸਿੰਘ ਤੇ ਸਕਾਰੀਆ ਇਕ ਦੂਜੇ ਨਾਲ ਸਵਾਲ ਜਵਾਬ ਕਰਦੇ ਨਜ਼ਰ ਆਏ। ਇਸ ਦੌਰਾਨ ਸਕਾਰੀਆ ਨੇ ਦੱਸਿਆ ਕਿ ਯੁਵਰਾਜ ਸਿੰਘ ਉਸ ਦਾ ਆਈਡਲ ਰਿਹਾ ਹੈ। ਉਸ ਨੇ ਕਿਹਾ ਕਿ ਬਚਪਨ ’ਚ ਜੋ ਜ਼ਿਆਦਾ ਛੱਕੇ ਲਾਉਂਦਾ ਸੀ, ਉਸ ਨੂੰ ਪਸੰਦ ਕੀਤਾ ਜਾਂਦਾ ਸੀ। ਇਸ ਲਈ ਉਹ ਯੁਵੀ ਨੂੰ ਪਸੰਦ ਕਰਦਾ ਹੈ।

PunjabKesari

ਇਸ ਦੌਰਾਨ ਆਕਾਸ਼ ਨੇ ਸਕਾਰੀਆ ਤੋਂ ਪੁੱਛਿਆ ਕਿ ਉਹ ਕਿਸ ਬਾਲੀਵੁੱਡ ਅਦਾਕਾਰ ਨੂੰ ਡੇਟ ’ਤੇ ਲਿਜਾਣਾ ਚਾਹੁੰਦਾ ਹੈ ਤਾਂ ਸਕਾਰੀਆ ਨੇ ਕਿਹਾ ਕਿ ਉਹ ਅਨੰਨਿਆ ਪਾਂਡੇ ਨਾਲ ਡੇਟ ’ਤੇ ਜਾਣਾ ਚਾਹੇਗਾ। ਸਕਾਰੀਆ ਨੇ ਕਿਹਾ ਕਿ ਉਹ ਬਹੁਤ ਖੂਬਸੂਰਤ ਹੈ ਤੇ ਅਨੰਨਿਆ ਨਾਲ ਕਿਸੇ ‘ਬੀਚ’ ’ਤੇ ਕੌਫ਼ੀ ਦਾ ਮਜ਼ਾ ਲੈਣਾ ਚਾਹੇਗਾ। ਯਾਦ ਰਹੇ ਕਿ ਪੰਜਾਬ ਖ਼ਿਲਾਫ਼ ਪਹਿਲੇ ਮੈਚ ’ਚ ਹਾਰ ਤੋਂ ਬਾਅਦ ਹੁਣ ਰਾਜਸਥਾਨ ਆਈ. ਪੀ. ਐੱਲ. 2021 ’ਚ ਆਪਣਾ ਦੂਸਰਾ ਮੈਚ ਦਿੱਲੀ ਕੈਪੀਟਲਸ ਖ਼ਿਲਾਫ਼ ਮੁੰਬਈ ’ਚ ਖੇਡੇਗੀ।


author

Anuradha

Content Editor

Related News