ਗ੍ਰੈਂਡ ਮਾਸਟਰ ਦੀਪਤਯਾਨ ਬਣਿਆ ਚੈੱਸਬੇਸ ਆਫ ਇੰਡੀਆ ਬਲਿਟਜ਼ ਸ਼ਤਰੰਜ ਜੇਤੂ

Monday, Apr 06, 2020 - 03:30 AM (IST)

ਗ੍ਰੈਂਡ ਮਾਸਟਰ ਦੀਪਤਯਾਨ ਬਣਿਆ ਚੈੱਸਬੇਸ ਆਫ ਇੰਡੀਆ ਬਲਿਟਜ਼ ਸ਼ਤਰੰਜ ਜੇਤੂ

ਮੁੰਬਈ (ਨਿਕਲੇਸ਼ ਜੈਨ)— ਭਾਰਤ ਦੇ ਗ੍ਰੈਂਡ ਮਾਸਟਰ ਦੀਪਤਯਾਨ ਘੋਸ਼ ਨੇ 9 ਰਾਊਂਡਜ਼ 'ਚ ਅਜੇਤੂ ਰਹਿੰਦਿਆਂ 7 ਜਿੱਤਾਂ ਤੇ 2 ਡਰਾਅ ਨਾਲ ਕੁਲ 7 ਅੰਕ ਬਣਾ ਕੇ ਚੈੱਸਬੇਸ ਆਫ ਇੰਡੀਆ ਆਨਲਾਈਨ ਬਲਿਟਜ਼ ਸ਼ਤਰੰਜ ਦਾ ਖਿਤਾਬ ਆਪਣੇ ਨਾਂ ਕੀਤਾ। ਉਸ ਤੋਂ ਠੀਕ ਪਿੱਛੇ 5 ਖਿਡਾਰੀ 7.5 ਅੰਕ ਬਣਾ ਕੇ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਰਹੇ, ਹਾਲਾਂਕਿ ਟਾਈਬ੍ਰੇਕ ਦੇ ਆਧਾਰ 'ਤੇ ਭਾਰਤ ਦੇ ਗ੍ਰੈਂਡ ਮਾਸਟਰ ਡੀ. ਗੁਕੇਸ਼, ਗ੍ਰੈਂਡ ਮਾਸਟਰ ਵੀ.  ਨਾਰਾਇਣਨ, ਗ੍ਰੈਂਡ ਰੌਨਕ ਸਾਧਵਾਨੀ, ਇੰਟਰਨੈਸ਼ਨਲ ਮਾਸਟਰ ਹਰਸ਼ਿਤ ਰਾਜਾ ਤੇ ਅਰਜਨਟੀਨਾ ਦਾ ਗ੍ਰੈਂਡ ਮਾਸਟਰ ਅਲੋਨ ਪੀਚੋਟ ਕ੍ਰਮਵਾਰ ਦੂਜੇ ਤੋਂ ਛੇਵੇਂ ਸਥਾਨ 'ਤੇ ਰਹੇ। ਪ੍ਰਤੀਯੋਗਿਤਾ ਵਿਚ 14 ਦੇਸ਼ਾਂ ਦੇ 21 ਗ੍ਰੈਂਡ ਮਾਸਟਰ, 27 ਇੰਟਰਨੈਸ਼ਨਲ ਮਾਸਟਰ, 3 ਮਹਿਲਾ ਗ੍ਰੈਂਡ ਮਾਸਟਰ ਤੇ 5 ਮਹਿਲਾ ਇੰਟਰਨੈਸ਼ਨਲ ਮਾਸਟਰਸ ਨੇ ਹਿੱਸਾ ਲਿਆ। ਇਹ 5 ਟੂਰਨਾਮੈਂਟਾਂ ਦੀ ਸੀਰੀਜ਼ ਹੈ। ਫਿਲਹਾਲ 3 ਟੂਰਨਾਮੈਂਟਾਂ ਤੋਂ ਬਾਅਦ ਸਰਕਟ 'ਚ ਦੀਪਤਯਾਨ 28 ਅੰਕਾਂ ਨਾਲ ਸਭ ਤੋਂ ਅੱਗੇ ਚੱਲ ਰਿਹਾ ਹੈ, ਜਦਕਿ ਆਰ. ਪ੍ਰਗਿਆਨੰਦਾ ਤੇ ਏ. ਘੋਸ਼ ਕ੍ਰਮਵਾਰ 16 ਤੇ 15 ਅੰਕਾਂ 'ਤੇ ਹਨ।


author

Gurdeep Singh

Content Editor

Related News