ਚੇਸੇਬਲ ਮਾਸਟਰਸ : ਪ੍ਰਗਿਆਨੰਧਾ ਨੇ ਅਨੀਸ਼ ਗਿਰੀ ਨੂੰ ਹਰਾਇਆ, ਫਾਈਨਲ ''ਚ ਚੀਨ ਦੇ ਲਿਰੇਨ ਨਾਲ ਸਾਹਮਣਾ
Friday, May 27, 2022 - 03:29 PM (IST)

ਚੇਨਈ (ਨਿਕਲੇਸ਼ ਜੈਨ)- ਯੁਵਾ ਗ੍ਰੈਂਡ ਮਾਸਟਰ ਆਰ. ਪ੍ਰਗਿਆਨੰਧਾ ਮੇਲਟਵਾਟਰ ਚੈਂਪੀਅਨਸ ਸ਼ਤੰਰਜ ਚੇਸੇਬਲ ਟੂਰਨਾਮੈਂਟ ਦੇ ਫਾਈਨਲ 'ਚ ਪੁੱਜਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ ਜਿਨ੍ਹਾਂ ਨੇ ਨੀਦਰਲੈਂਡ ਦੇ ਗ੍ਰੈਂਡਮਾਸਟਰ ਅਨੀਸ਼ ਗਿਰੀ ਨੂੰ 3.5-2.5 ਨਾਲ ਹਰਾਇਆ। ਚਾਰ ਗੇਮ ਦਾ ਆਨਲਾਈਨ ਸੈਮੀਫਾਈਨਲ ਮੈਚ 2-2 ਨਾਲ ਬਰਾਬਰੀ 'ਤੇ ਸੀ ਜਿਸ ਤੋਂ ਬਾਅਦ ਪ੍ਰਗਿਆਨੰਧਾ ਨੇ ਟਾਈਬ੍ਰੇਕਰ 'ਚ ਡੱਚ ਮੁਕਾਬਲੇਬਾਜ਼ ਨੂੰ ਹਰਾਇਆ।
ਗਿਰੀ ਦੀ ਇਹ ਟੂਰਨਾਮੈਂਟ 'ਚ ਪਹਿਲੀ ਹਾਰ ਸੀ। ਹੁਣ ਉਨ੍ਹਾਂ ਦਾ ਸਾਹਮਣਾ ਚੀਨ ਦੇ ਡਿੰਗ ਲਿਰੇਨ ਨਾਲ ਹੋਵੇਗਾ ਜੋ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਹਨ। ਲਿਰੇਨ ਨੇ ਦੂਜੇ ਸੈਮੀਫਾਈਨਲ 'ਚ ਦੁਨੀਆ ਦੇ ਨੰਬਰ-1 ਖਿਡਾਰੀ ਮੈਗਨਸ ਕਾਰਲਸਨ ਨੂੰ 2.5-1.5 ਨਾਲ ਹਰਾਇਆ। ਸੈਮੀਫਾਈਨਲ 'ਚ ਪ੍ਰਗਿਆਨੰਧਾ ਪਹਿਲਾ ਗੇਮ ਹਾਰ ਗਏ ਜਦਕਿ ਦੂਜੇ ਮੈਚ 'ਚ ਵਾਪਸੀ ਕੀਤੀ। ਉਨ੍ਹਾਂ ਨੇ ਤੀਜਾ ਗੇਮ ਜਿੱਤ ਕੇ ਸਕੋਰ '2-2 ਨਾਲ ਬਰਬਾਰ ਕਰ ਲਿਆ। ਹਾਲਾਂਕਿ ਗਿਰੀ ਨੇ ਆਪਣਾ ਪੂਰਾ ਤਜਰਬਾ ਲਗਾ ਕੇ ਚੌਥਾ ਗੇਮ ਜਿੱਤ ਲਿਆ ਤੇ ਮੁਕਾਬਲੇ ਨੂੰ ਟਾਈਬ੍ਰੇਕਰ 'ਚ ਲੈ ਗਏ।