ਸ਼ਤਰੰਜ ਟੂਰਨਾਮੈਂਟ : ਹਾਰ ਜਾਣ ਤੋਂ ਬਾਅਦ ਵੀ ਸ਼ਸ਼ੀਕਿਰਨ ਦੀ ਬੜ੍ਹਤ ਬਰਕਰਾਰ

Tuesday, Feb 26, 2019 - 09:10 PM (IST)

ਸ਼ਤਰੰਜ ਟੂਰਨਾਮੈਂਟ : ਹਾਰ ਜਾਣ ਤੋਂ ਬਾਅਦ ਵੀ ਸ਼ਸ਼ੀਕਿਰਨ ਦੀ ਬੜ੍ਹਤ ਬਰਕਰਾਰ

ਮਾਸਕੋ (ਰੂਸ) (ਨਿਕਲੇਸ਼ ਜੈਨ)— ਦੁਨੀਆ ਦੇ ਸਭ ਤੋਂ ਵੱਕਾਰੀ ਸ਼ਤਰੰਜ ਟੂਰਨਾਮੈਂਟਾਂ ਵਿਚੋਂ ਇਕ ਐਰੋਫਲੋਟ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਵਿਚ  ਭਾਰਤ ਦੇ ਕ੍ਰਿਸ਼ਣਨ ਸ਼ਸ਼ੀਕਿਰਨ ਹਾਰ ਕੇ ਵੀ ਬੜ੍ਹਤ 'ਤੇ ਬਰਕਰਾਰ ਹੈ। ਅਰਮੀਨੀਆ ਦੇ ਹੈਕ ਮਰਤੀਰੋਸਯਾਨ ਨੇ ਸ਼ਸ਼ੀਕਿਰਨ ਦੇ ਜੇਤੂ ਕ੍ਰਮ ਨੂੰ ਤੋੜਿਆ। ਕਾਲੇ ਮੋਹਰਿਆਂ ਨਾਲ ਖੇਡ ਰਹੇ ਸ਼ਸ਼ੀਕਿਰਨ ਨੇ ਕਿੰਗਜ਼ ਇੰਡੀਅਨ ਓਪਨਿੰਗ ਵਿਚ ਹਮਲਾਵਰ ਖੇਡ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਦੌਰਾਨ ਆਪਣੇ ਹਾਥੀ ਨੂੰ ਕੁਰਬਾਨ ਕਰਦੇ ਹੋਏ ਸਥਿਤੀ ਦਾ ਗਲਤ  ਅੰਦਾਜ਼ਾ ਲਾ ਬੈਠਾ ਤੇ ਮੈਚ ਗੁਆ ਬੈਠਾ। ਹਾਲਾਂਕਿ ਇਸ ਤੋਂ ਬਾਅਦ ਵੀ 1 ਅੰਕ ਦੀ ਬੜ੍ਹਤ 'ਤੇ ਚੱਲ ਰਿਹਾ ਸ਼ਸ਼ੀ 5.5 ਅੰਕਾਂ ਨਾਲ ਸਾਂਝੀ ਬੜ੍ਹਤ 'ਤੇ ਬਰਕਰਾਰ ਹੈ। ਉਸਦੇ ਇਲਾਵਾ ਉਸ ਤੋਂ ਜਿੱਤਣ ਵਾਲੇ ਅਰਮੀਨੀਆ ਦੇ ਹੈਕ ਮਰਤੀਰੋਸਯਾਨ ਤੇ ਐਸਤੋਨੀਆ ਦੇ ਕੈਡੋ ਕੁਲਡੋਸ ਵੀ 5.5 ਅੰਕਾਂ 'ਤੇ ਸਾਂਝੀ ਬੜ੍ਹਤ 'ਤੇ ਸ਼ਾਮਲ ਹੋ ਗਿਆ ਹੈ।  
ਭਾਰਤ ਦੇ ਲਿਹਾਜ਼ ਨਾਲ ਇਕ ਹੋਰ ਮੈਚ ਵੱਡਾ ਰੋਮਾਂਚਕ ਰਿਹਾ ਜਦੋਂ 2 ਭਾਰਤੀ ਨੰਨ੍ਹੇ ਗ੍ਰੈਂਡਮਾਸਟਰ ਪ੍ਰਗਿਆਨੰਦਾ ਤੇ ਨਿਹਾਲ ਸਰੀਨ ਨੇ ਆਪਸ ਵਿਚ ਮੁਕਾਬਲਾ ਖੇਡਿਆ ਤੇ ਇਸ ਵਾਰ ਨਿਹਾਲ ਨੇ ਮੈਚ ਵਿਚ ਬਾਜ਼ੀ ਮਾਰ ਲਈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਦੋਵੇਂ ਖਿਡਾਰੀਆਂ ਵਿਚਾਲੇ ਇਸ ਪ੍ਰਤੀਯੋਗਿਤਾ ਵਿਚ ਖੇਡਿਆ ਗਿਆ ਮੁਕਾਬਲਾ ਡਰਾਅ ਰਿਹਾ ਸੀ ਤੇ ਤਦ ਦੋਵੇਂ ਹੀ ਗ੍ਰੈਂਡ ਮਾਸਟਰ ਨਹੀਂ ਬਣੇ ਸਨ। 7 ਰਾਊਂਡਾਂ ਤੋਂ ਬਾਅਦ ਹੋਰ ਭਾਰਤੀ ਖਿਡਾਰੀਆਂ ਵਿਚ ਵੈਭਵ ਸੂਰੀ 4.5 ਅੰਕ, ਨਿਹਾਲ ਸਰੀਨ, ਸੁਨੀਲ ਨਾਰਾਇਣਨ ਤੇ ਰੌਨਕ ਸਾਧਵਾਨੀ 4 ਅੰਕਾਂ 'ਤੇ ਖੇਡ ਰਹੇ ਹਨ।


author

Gurdeep Singh

Content Editor

Related News