ਸ਼ਤਰੰਜ ਟੂਰਨਾਮੈਂਟ : ਆਨੰਦ, ਕਰੂਆਨਾ ਤੇ ਡੀਂਗ ਸਾਂਝੀ ਬੜ੍ਹਤ ''ਤੇ

08/23/2019 9:05:57 PM

ਸੇਂਟ ਲੂਈਸ (ਨਿਕਲੇਸ਼ ਜੈਨ)- ਯੂ. ਐੱਸ. ਏ. ਵਿਚ ਚੱਲ ਰਹੇ ਸਿੰਕਫੀਲਡ ਕੱਪ ਸੁਪਰ ਗ੍ਰੈਂਡ ਮਾਸਟਰਸ ਸ਼ਤਰੰਜ ਟੂਰਨਾਮੈਂਟ ਵਿਚ 5ਵੇਂ ਰਾਊਂਡ ਤੋਂ ਬਾਅਦ ਭਾਰਤ ਦਾ 5 ਵਾਰ ਦਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ, ਅਮਰੀਕਾ ਦਾ ਫਾਬਿਆਨੋ ਕਰੂਆਨਾ ਤੇ ਚੀਨ ਦੀ ਡੀਂਗ ਲੀਰੇਨ 3 ਅੰਕਾਂ ਨਾਲ ਸਾਂਝੀ ਬੜ੍ਹਤ 'ਤੇ ਚੱਲ ਰਹੇ ਹਨ।
5ਵੇਂ ਰਾਊਂਡ ਵਿਚ ਹੋਏ 6 ਮੁਕਾਬਲਿਆਂ ਵਿਚੋਂ 2 ਦਾ ਨਤੀਜਾ ਆਇਆ, ਜਦਕਿ 4 ਮੁਕਾਬਲੇ ਡਰਾਅ ਰਹੇ। ਚੀਨ ਦੇ ਨੌਜਵਾਨ ਖਿਡਾਰੀ ਡੀਂਗ ਲੀਰੇਨ ਨੇ ਨੀਦਰਲੈਂਡ ਦੇ ਅਨੀਸ਼ ਗਿਰੀ  ਨੂੰ ਹਰਾਇਆ, ਜਦਕਿ ਰੂਸ ਦੀ ਇਯਾਨ ਨੈਪੋਮਨਿਆਚੀ ਨੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੂੰ ਹਰਾਇਆ। 
ਆਨੰਦ ਨੇ ਕਾਲੇ ਮੋਹਰਿਆਂ ਨਾਲ ਮੈਕਿਸਮ ਲਾਗ੍ਰੇਵ ਨੂੰ ਆਸਾਨੀ ਨਾਲ ਡਰਾਅ 'ਤੇ ਰੋਕਿਆ। ਇਟਾਲੀਅਨ ਓਪਨਿੰਗ ਵਿਚ ਆਪਣੀਆਂ ਨਵੀਆਂ ਚਾਲਾਂ ਨਾਲ ਆਨੰਦ ਪੂਰੀ ਖੇਡ 'ਤੇ ਕੰਟਰੋਲ ਕਰਦਾ ਨਜ਼ਰ ਆਇਆ ਤੇ ਮੋਹਰਿਆਂ ਦੀ ਅਦਲਾ-ਬਦਲੀ ਵਿਚਾਲੇ ਇਕ ਪਿਆਦਾ ਵੱਧ ਹੋਣ ਤੋਂ ਬਾਅਦ ਵੀ ਆਪਣੇ ਰਾਜਾ ਦੀ ਕਮਜ਼ੋਰ ਸਥਿਤੀ ਕਾਰਨ ਮੈਕਿਸਮ ਨਾਲ ਡਰਾਅ ਖੇਡਣ ਲਈ ਮਜੂਬਰ ਹੋਇਆ। ਆਨੰਦ ਦੇ ਹੁਣ ਤਕ ਦੇ ਪ੍ਰਦਰਸ਼ਨ ਨਾਲ ਉਸ ਦਾ ਫਿਰ ਤੋਂ ਵਿਸ਼ਵ ਟਾਪ-10 ਵਿਚ ਵਾਪਸ ਪਰਤਣਾ ਤੈਅ ਨਜ਼ਰ ਆ ਰਿਹਾ ਹੈ। 


Gurdeep Singh

Content Editor

Related News