ਸ਼ਤਰੰਜ ਖਿਡਾਰੀ ਤਾਨੀਆ ਸਚਦੇਵ ਨੂੰ ਮਿਲੇ ਦਿੱਲੀ ਦੇ ਮੁੱਖ ਮੰਤਰੀ
Tuesday, Oct 19, 2021 - 10:12 PM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਤਾਨੀਆ ਸਚਦੇਵ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਉਸਦੀ ਸਰਕਾਰ ਇਹ ਯਕੀਨੀ ਕਰਨ ਦੀ ਦਿਸ਼ਾ ਵਿਚ ਕੰਮ ਕਰੇਗੀ ਕਿ ਸ਼ਤਰੰਜ ਫਿਰ ਤੋਂ ਲੋਕਾਂ ਵਿਚ ਮੁੜ ਪ੍ਰਸਿੱਧੀ ਹਾਸਲ ਕਰੇ। ਕੇਜਰੀਵਾਲ ਨੇ ਕਿਹਾ ਕਿ ਤੁਸੀਂ ਤੇ ਤੁਹਾਡੀ ਟੀਮ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਮਾਣ ਵਧਾਇਆ ਹੈ। ਸਾਰੇ ਸੂਬਿਆਂ ਦੇ ਹਰੇਕ ਘਰ ਵਿਚੋਂ ਸ਼ਤਰੰਜ ਦੀ ਪਹੁੰਚ ਬਣਾਉਣ ਤੇ ਖੇਡ ਦੀ ਪ੍ਰਸਿੱਧੀ ਨੂੰ ਵਾਪਸ ਲਿਆਉਣ ਦੇ ਲਈ ਮਿਲ ਕੇ ਕੰਮ ਕਰਨਾ ਹੋਵੇਗਾ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਸਕਾਟਲੈਂਡ ਨੇ ਪਾਪੂਆ ਨਿਊ ਗਿਨੀ ਨੂੰ 17 ਦੌੜਾਂ ਨਾਲ ਹਰਾਇਆ
ਇਸ ਦੇ ਲਈ ਜੋ ਵੀ ਸਹਾਇਤਾ ਦੀ ਜ਼ਰੂਰਤ ਹੋਵੇਗੀ, ਦਿੱਲੀ ਸਰਕਾਰ ਉਸ ਨੂੰ ਮੁਹੱਈਆ ਕਰਵਾਏਗੀ। ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਅਤੇ ਅਰਜੁਨ ਪੁਰਸਕਾਰ ਜੇਤੂ ਤਾਨੀਆ ਨੇ ਕਿਹਾ ਕਿ ਉਸ ਨੂੰ ਦਿੱਲੀ ਸਰਕਾਰ ਦੀ ਪਹਿਲੀ ਵਿਚ ਮਦਦ ਕਰਨ ਵਿਚ ਖੁਸ਼ੀ ਹੋਵੇਗੀ। ਤਾਨੀਆ ਹਾਲ 'ਚ ਸਪੇਨ ਵਿਚ ਖਤਮ ਹੋਏ ਵਿਸ਼ਵ ਮਹਿਲਾ ਟੀਮ ਸ਼ਤਰੰਜ ਚੈਂਪੀਅਨਸ਼ਿਪ ਵਿਚ ਚਾਂਦੀ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ।
ਇਹ ਖ਼ਬਰ ਪੜ੍ਹੋ- ਏਸ਼ੇਜ਼ ਸੀਰੀਜ਼ ਤੋਂ ਬਾਅਦ ਇੰਗਲੈਂਡ ਦੀ ਮੇਜ਼ਬਾਨੀ ਕਰੇਗਾ ਵਿੰਡੀਜ਼
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।