ਸਭ ਤੋਂ ਬਿਹਤਰੀਨ ਸ਼ਤਰੰਜ ਮੈਚ ਦਾ ਐਵਾਰਡ ਭਾਰਤ ਦੇ ਨਿਹਾਲ ਸਰੀਨ ਨੂੰ ਮਿਲਣ ਦੇ ਆਸਾਰ

01/09/2021 3:18:13 AM

ਮਾਸਕੋ (ਨਿਕਲੇਸ਼ ਜੈਨ)– 16 ਸਾਲਾ ਭਾਰਤੀ ਗ੍ਰੈਂਡ ਮਾਸਟਰ ਤੇ ਵਿਸ਼ਵ ਯੂਥ ਚੈਂਪੀਅਨ ਨਿਹਾਲ ਸਰੀਨ ਨੂੰ ਭਵਿੱਖ ਵਿਚ ਵਿਸ਼ਵ ਚੈਂਪੀਅਨ ਬਣਨ ਦੀ ਗੱਲ ਸਿਰਫ ਭਾਰਤੀ ਪ੍ਰਸ਼ੰਸਕ ਹੀ ਨਹੀਂ ਕਰ ਰਹੇ ਸਗੋਂ ਵਿਸ਼ਵ ਸ਼ਤਰੰਜ ਸੰਘ ਤੇ ਦੁਨੀਆ ਦੇ ਮੰਨੇ-ਪ੍ਰਮੰਨੇ ਸ਼ਤਰੰਜ ਮਾਹਿਰ ਵੀ ਕਰ ਰਹੇ ਹਨ। ਕੁਝ ਦਿਨ ਪਹਿਲਾਂ ਹੋਈ ਆਨਲਾਈਨ ਫਿਡੇ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਨਿਹਾਲ ਸਰੀਨ ਨੇ ਜਿੱਤਿਆ ਸੀ ਤੇ ਇਸ ਸਾਲ ਭਾਰਤ ਨੂੰ ਸ਼ਤਰੰਜ ਓਲੰਪਿਆਡ ਦੇ ਸੋਨ ਤਮਗਾ ਦਿਵਾਉਣ ਵਿਚ ਉਹ ਵੀ ਭਾਰਤੀ ਟੀਮ ਵਿਚ ਸ਼ਾਮਲ ਸੀ।
ਵਿਸ਼ਵ ਸ਼ਤਰੰਜ ਸੰਘ ਨੇ ਇਸ ਸਾਲ ਦੇ ਗਾਜਫਾਰਮ ਸਰਵਸ੍ਰੇਸ਼ਠ ਖੇਡ ਐਵਾਰਡ ਲਈ ਨਿਹਾਲ ਸਰੀਨ ਦੇ ਵਿਸ਼ਵ ਯੂਥ ਚੈਂਪੀਅਨਸ਼ਿਪ ਵਿਚ ਖੇਡੇ ਗਏ ਮੈਚ ਨੂੰ ਨਾਮਜ਼ਦ ਕੀਤਾ ਹੈ। 
21 ਦਸੰਬਰ 2020 ਨੂੰ ਖੇਡੇ ਗਏ ਇਸ ਮੈਚ ਵਿਚ ਨਿਹਾਲ ਨੇ ਇਟਲੀ ਦੇ ਸੋਨਿਸ ਫਰਾਂਸਿਸਕੋ ਨੂੰ 2 ਘੋੜਿਆਂ ਦੀ ਕੁਰਬਾਨੀ ਦਿੰਦੇ ਹੋਏ ਜਿਸ ਅੰਦਾਜ਼ ਵਿਚ ਹਰਾਇਆ ਸੀ, ਨੂੰ ਇਸ ਸਾਲ ਦਾ ਸਭ ਤੋਂ ਬਿਹਤਰੀਨ ਮੈਚ ਮੰਨਿਆ ਗਿਆ ਸੀ। ਹੁਣ ਤਕ ਫਿਡੇ ਦੀ ਫੈਸਲਾਕੁੰਨ ਕਮੇਟੀ ਵਿਚ ਇੰਗਲੈਂਡ ਦੇ ਡੇਨੀਅਲ ਕਿੰਗ, ਅਮਰੀਕਾ ਦੇ ਲੇਵੀ ਰੋਜਮਨ ਤੇ ਭਾਰਤ ਦੇ ਸਾਗਰ ਸ਼ਾਹ ਉਸ ਨੂੰ ਆਪਣੀ ਵੋਟ ਦੇ ਚੁੱਕੇ ਹਨ, ਅਜਿਹੇ ਵਿਚ ਇਹ ਐਵਾਰਡ ਨਿਹਾਲ ਨੂੰ ਮਿਲਣਾ ਤੈਅ ਮੰਨਿਆ ਜਾ ਰਿਹਾ ਹੈ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਪੁਰਸਕਾਰ ਜਿੱਤਣ ਵਾਲਾ ਭਾਰਤ ਦਾ ਉਹ ਪਹਿਲਾ ਖਿਡਾਰੀ ਬਣ ਜਾਵੇਗਾ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News