ਕਾਮਨਵੈਲਥ ਸ਼ਤਰੰਜ ਚੈਂਪੀਅਨਸ਼ਿਪ ਮੇਘਨਾ ਨੇ ਅਭਿਜੀਤ ਕੁੰਟੇ ਨੂੰ ਹਰਾ ਕੇ ਕੀਤਾ ਉਲਟਫੇਰ

Saturday, Jun 30, 2018 - 12:56 PM (IST)

ਕਾਮਨਵੈਲਥ ਸ਼ਤਰੰਜ ਚੈਂਪੀਅਨਸ਼ਿਪ ਮੇਘਨਾ ਨੇ ਅਭਿਜੀਤ ਕੁੰਟੇ ਨੂੰ ਹਰਾ ਕੇ ਕੀਤਾ ਉਲਟਫੇਰ

ਨਵੀਂ ਦਿੱਲੀ—ਕਾਮਨਵੈਲਥ ਸ਼ਤਰੰਜ ਚੈਂਪੀਅਨਸ਼ਿਪ ਵਿਚ ਤੀਜੇ ਰਾਊਂਡ ਤੋਂ ਹੀ ਸਖਤ ਮੁਕਾਬਲੇ ਸ਼ੁਰੂ ਹੋ ਗਏ। ਸਭ ਤੋਂ ਵੱਡਾ ਨਤੀਜਾ ਇਹ ਰਿਹਾ ਜਦੋਂ ਸਾਬਕਾ ਬ੍ਰਿਟਿਸ਼ ਓਪਨ ਚੈਂਪੀਅਨ ਤੇ ਭਾਰਤ ਦੇ ਧਾਕੜ ਗ੍ਰੈਂਡ ਮਾਸਟਰ ਤੇ ਫਿਲਹਾਲ ਇਸ ਟੂਰਨਾਮੈਂਟ ਵਿਚ 9ਵਾਂ ਦਰਜਾ ਪ੍ਰਾਪਤ ਅਭਿਜੀਤ ਕੁੰਟੇ ਨੂੰ ਹਮਵਤਨ ਤੇ 79ਵਾਂ ਦਰਜਾ ਪ੍ਰਾਪਤ ਮੇਘਨਾ ਸੀ. ਐੱਚ. ਨੇ ਹਰਾਉਂਦਿਆਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸਿਸਿਲੀਅਨ ਡਿਫੈਂਸ ਵਿਚ ਹੋਏ ਇਸ ਮੈਚ ਵਿਚ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਮੇਘਨਾ ਨੇ ਹਮਲਾਵਰ ਖੇਡ ਨਾਲ ਸ਼ੁਰੂਆਤ ਤੋਂ ਹੀ ਅਭਿਜੀਤ ਨੂੰ ਦਬਾਅ ਵਿਚ ਰੱਖਿਆ ਤੇ 37 ਚਾਲਾਂ ਵਿਚ ਜਿੱਤ ਦਰਜ ਕੀਤੀ।

ਥੋੜ੍ਹੇ ਹੋਰ ਅਸਾਧਾਰਨ ਨਤੀਜੇ ਪਹਿਲੇ 3 ਬੋਰਡ ਤੋਂ ਆਏ ਜਦੋਂ ਟਾਪ ਸੀਡ ਦੀਪਸੇਨ ਗੁਪਤਾ ਸਮੇਤ ਰੋਹਿਤ ਲਲਿਤ ਬਾਬੂ ਅਤੇ ਦੀਪਨ ਚਕਰਵਰਤੀ ਆਪਣਾ ਦਰਜਾ ਕਾਇਮ ਨਹੀਂ ਰੱਖ ਸਕੇ। ਉਨ੍ਹਾਂ ਨੇ ਆਪਣੇ ਮੁਕਾਬਲੇ ਡਰਾਅ ਖੇਡੇ, ਜਦੋਂਕਿ ਹੁਣ ਗ੍ਰੈਂਡ ਮਾਸਟਰ ਵਿਸ਼ਣੂ ਪ੍ਰਸੰਨਾ, ਦੇਬਾਸ਼ੀਸ਼ ਦਾਸ, ਆਰ. ਐੱਸ. ਲਛਮਣ ਅਤੇ ਤਜਰਬੇਕਾਰ ਪ੍ਰਵੀਨ ਥਿਪਸੇ, ਐੱਸ. ਨਿਤਿਨ, ਕਾਰਤਿਕ ਵੈਂਕਟਰਮਨ ਅਤੇ ਮੇਘਨਾ ਸੀ. ਐੱਚ 3 ਮੈਚ ਜਿੱਤ ਕੇ ਸਾਂਝੀ ਬੜ੍ਹਤ 'ਤੇ ਆ ਗਏ ਹਨ।


Related News